ਕੁਨੋ ਨੈਸ਼ਨਲ ਪਾਰਕ ਵਿਚ ਛੱਡੇ ਗਏ ਤਿੰਨ ਹੋਰ ਚੀਤੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਜੰਗਲ ਵਿਚ ਚੀਤਿਆਂ ਦੀ ਕੁੱਲ ਗਿਣਤੀ ਹੋਈ ਛੇ

Representational Image

ਭੋਪਾਲ : ਮੱਧ ਪ੍ਰਦੇਸ਼ ਦੇ ਸ਼ਿਉਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ ਵਿਚ ਤਿੰਨ ਹੋਰ ਚੀਤੇ ਛੱਡੇ ਗਏ ਹਨ। ਇਸ ਨਾਲ ਇਥੋਂ ਦੇ ਜੰਗਲਾਂ ਵਿਚ ਕੁੱਲ ਛੇ ਚੀਤੇ ਛੱਡੇ ਗਏ ਹਨ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿਤੀ।

ਜੰਗਲਾਤ ਦੇ ਪ੍ਰਮੁੱਖ ਚੀਫ਼ ਕੰਜ਼ਰਵੇਟਰ (ਵਾਈਲਡਲਾਈਫ਼) ਜੇ.ਐਸ. ਚੌਹਾਨ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਕੇ.ਐਨ.ਪੀ. ਜੰਗਲਾਂ ਵਿਚ ਤਿੰਨ ਚੀਤੇ (ਦੋ ਨਰ ਅਗਨੀ, ਵਾਯੂ ਅਤੇ ਇਕ ਮਾਦਾ ਚੀਤਾ) ਨੂੰ ਛੱਡਿਆ ਗਿਆ ਸੀ। ਤਿੰਨਾਂ ਨੂੰ ਦੱਖਣੀ ਅਫ਼ਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ।

ਚੌਹਾਨ ਨੇ ਦਸਿਆ ਕਿ ਇਸ ਨਾਲ ਕੇ.ਐਨ.ਪੀ. ਦੇ ਜੰਗਲਾਂ ਵਿਚ ਹੁਣ ਤਕ ਛੱਡੇ ਗਏ ਚੀਤਿਆਂ ਦੀ ਗਿਣਤੀ ਛੇ ਹੋ ਗਈ ਹੈ। ਉਸ ਨੇ ਦਸਿਆ ਕਿ ਹੁਣ 11 ਚੀਤੇ ਅਤੇ ਚਾਰ ਬੱਚੇ ਹਨ। ਅਧਿਕਾਰੀ ਨੇ ਦਸਿਆ ਕਿ ਪਿਛਲੇ ਸਾਲ ਸਤੰਬਰ ਵਿਚ ਕੇ.ਐਨ.ਪੀ. ਵਿਚ ਲਿਆਂਦੇ ਗਏ ਅੱਠ ਚੀਤਿਆਂ ਵਿਚੋਂ ਤਿੰਨ ਮਾਦਾ ਚੀਤਾ ਅਤੇ ਇਕ ਨਰ ਚੀਤਾ ਹੁਣ ਚਾਰਦੀਵਾਰੀ ਵਿਚ ਹਨ।

ਇਹ ਵੀ ਪੜ੍ਹੋ:  ਘਰਵਾਲੀ ਦੀਆਂ ਵਾਲੀਆਂ ਗਹਿਣੇ ਰੱਖ ਚੁਕਿਆ ਸੀ ਕਰਜ਼ਾ, ਅੱਜ ਏਕੜ 'ਚੋਂ ਕਮਾਉਂਦੈ ਪੰਜ ਲੱਖ ਰੁਪਏ

ਉਨ੍ਹਾਂ ਕਿਹਾ, “ਨਾਮੀਬੀਆ ਤੋਂ ਇਕ ਮਾਦਾ ਚੀਤਾ ਅਗਲੇ ਕੁਝ ਦਿਨਾਂ ਵਿਚ ਜੰਗਲ ਵਿਚ ਛਡਿਆ ਜਾਣਾ ਹੈ। ਇਕ ਹੋਰ ਮਾਦਾ ਚੀਤਾ ਨੂੰ ਜੰਗਲ ਵਿਚ ਛਡਿਆ ਨਹੀਂ ਜਾ ਸਕਦਾ ਸੀ ਕਿਉਂਕਿ ਉਸ ਨੇ ਬੱਚਿਆਂ ਨੂੰ ਜਨਮ ਦਿਤਾ ਸੀ। ਤੀਸਰੀ ਮਾਦਾ ਚੀਤਾ ਅਜੇ ਜੰਗਲ ਵਿਚ ਛੱਡਣ ਲਈ ਤਿਆਰ ਨਹੀਂ ਹੈ। ਅਧਿਕਾਰੀ ਦੇ ਅਨੁਸਾਰ, ਓਬਾਨ, ਨਾਮੀਬੀਆ ਤੋਂ ਇਕ ਨਰ ਚੀਤਾ, ਜੋ ਅਕਸਰ ਖੇਤਰ ਤੋਂ ਬਾਹਰ ਆ ਜਾਂਦਾ ਹੈ, ਨੂੰ ਵੀ ਇਕ ਘੇਰੇ ਵਿਚ ਰਖਿਆ ਗਿਆ ਹੈ।

ਭਾਰਤ ਵਿਚ ਚੀਤਿਆਂ ਨੂੰ ਦੁਬਾਰਾ ਪੇਸ਼ ਕਰਨ ਦੀ ਯੋਜਨਾ 'ਪ੍ਰੋਜੈਕਟ ਚੀਤਾ' ਤਹਿਤ ਪਿਛਲੇ ਸਾਲ 17 ਸਤੰਬਰ ਨੂੰ ਨਾਮੀਬੀਆ ਤੋਂ ਕੇ.ਐਨ.ਪੀ. ਵਿਚ ਪੰਜ ਮਾਦਾ ਅਤੇ ਤਿੰਨ ਨਰ ਸਮੇਤ ਅੱਠ ਚੀਤੇ ਲਿਆਂਦੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਚੀਤਿਆਂ ਨੂੰ ਦੀਵਾਰਾਂ ਵਿਚ ਛਡਿਆ ਸੀ।

ਇਸ ਤੋਂ ਬਾਅਦ, ਇਸ ਸਾਲ 18 ਫਰਵਰੀ ਨੂੰ ਦਖਣੀ ਅਫ਼ਰੀਕਾ ਤੋਂ ਕੇ.ਐਨ.ਪੀ. ਵਿਚ ਸੱਤ ਨਰ ਅਤੇ ਪੰਜ ਮਾਦਾ ਸਮੇਤ 12 ਚੀਤੇ ਲਿਆਂਦੇ ਗਏ ਸਨ। ਇਨ੍ਹਾਂ 20 ਟਰਾਂਸਫ਼ਰ ਕੀਤੇ ਚੀਤਿਆਂ ਵਿਚੋਂ ਤਿੰਨ ਚੀਤਿਆਂ- ਦਕਸ਼, ਸਾਸ਼ਾ ਅਤੇ ਉਦੈ ਦੀ ਪਿਛਲੇ ਦੋ ਮਹੀਨਿਆਂ ਵਿਚ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਸੀਆ ਨਾਮਕ ਚੀਤੇ ਨੇ ਇਸ ਸਾਲ ਮਾਰਚ ਵਿਚ ਕੇ.ਐਨ.ਪੀ. ਵਿਚ ਚਾਰ ਬੱਚਿਆਂ ਨੂੰ ਜਨਮ ਦਿਤਾ ਸੀ।

ਭਾਰਤ ਵਿਚ ਆਖਰੀ ਚੀਤਾ 1947 ਵਿਚ ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਵਿਚ ਮਾਰਿਆ ਗਿਆ ਸੀ ਅਤੇ 1952 ਵਿਚ ਦੇਸ਼ ਵਿਚ ਇਸ ਪ੍ਰਜਾਤੀ ਨੂੰ ਅਲੋਪ ਹੋਣ ਦਾ ਐਲਾਨ ਕੀਤਾ ਗਿਆ ਸੀ।