Jammu Kashmir News: ਜੰਮੂ 'ਚ ਅਤਿਵਾਦੀ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਬਿਹਾਰ ਦਾ ਜਵਾਨ ਸੰਤੋਸ਼ ਕੁਮਾਰ ਸ਼ਹੀਦ
ਸ਼ਹੀਦ ਜਵਾਨ 2001 ਵਿੱਚ ਭਾਰਤੀ ਫੌਜ ’ਚ ਹੋਇਆ ਸੀ ਭਰਤੀ
Bihar soldier Santosh Kumar martyred after being shot during terrorist encounter in Jammu
ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਅਤਿਵਾਦੀਆਂ ਵਿਰੁਧ ਤਲਾਸ਼ੀ ਮੁਹਿੰਮ ਦੌਰਾਨ ਗੋਲੀ ਲੱਗਣ ਕਾਰਨ ਫ਼ੌਜ ਦਾ ਜਵਾਨ ਸੰਤੋਸ਼ ਕੁਮਾਰ (45) ਸ਼ਹੀਦ ਹੋ ਗਿਆ।
ਸ਼ਹੀਦ ਜਵਾਨ ਸੰਤੋਸ਼ ਕੁਮਾਰ ਬਿਹਾਰ ਦੇ ਇਸਮਾਈਲਪੁਰ ਥਾਣਾ ਖੇਤਰ ਦੇ ਭੀਠਾ ਪਿੰਡ ਦਾ ਰਹਿਣ ਵਾਲਾ ਸੀ।
ਫ਼ੌਜ ਤੋਂ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਪਿੰਡ ਵਿਚ ਸੋਗ ਦੀ ਲਹਿਰ ਫ਼ੈਲ ਗਈ। ਕੁਰਬਾਨੀ ਦੀ ਖ਼ਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਕਾਰਵਾਈ ਨੌਸ਼ਹਿਰਾ ਸੈਕਟਰ ਦੇ ਨੇੜੇ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ 'ਤੇ ਕੀਤੀ ਜਾ ਰਹੀ ਸੀ। ਇਸ ਦੌਰਾਨ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਸੰਤੋਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਹਸਪਤਾਲ ਲਿਜਾਣ ਦੇ ਬਾਵਜੂਦ, ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਸੰਤੋਸ਼ ਕੁਮਾਰ 2001 ਵਿੱਚ ਭਾਰਤੀ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ ਪਿਛਲੇ 23 ਸਾਲਾਂ ਤੋਂ ਸੇਵਾ ਨਿਭਾਅ ਰਿਹਾ ਸੀ। ਉਹ ਦੋ ਮਹੀਨੇ ਪਹਿਲਾਂ ਛੁੱਟੀ 'ਤੇ ਘਰ ਆਇਆ ਸੀ ਅਤੇ ਸੇਵਾਮੁਕਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਸੰਤੋਸ਼ ਕੁਮਾਰ ਘਰੇ ਕਹਿ ਕੇ ਆਇਆ ਸੀ ਕਿ ਹੁਣ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਆਪਣੇ ਮਾਪਿਆਂ ਦੀ ਸੇਵਾ ਲਈ ਸਮਾਂ ਦੇਣਾ ਚਾਹੁੰਦਾ ਹੈ।
ਸ਼ਹੀਦ ਸੰਤੋਸ਼ ਚਾਰ ਬੱਚਿਆਂ ਦਾ ਪਿਤਾ ਸੀ। ਉਸ ਦੀ ਵੱਡੀ ਧੀ ਨੇ ਇਸ ਸਾਲ ਸੀਬੀਐਸਈ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਛੋਟਾ ਪੁੱਤਰ ਲਵ ਕੁਮਾਰ ਸਿਰਫ਼ 5 ਸਾਲ ਦਾ ਹੈ। ਸੰਤੋਸ਼ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਅਤੇ ਪਰਿਵਾਰ ਦੀਆਂ ਵਿੱਤੀ ਅਤੇ ਸਮਾਜਿਕ ਜ਼ਿੰਮੇਵਾਰੀਆਂ ਉਸ 'ਤੇ ਸਨ।