ਮੁੱਖ ਆਰਥਕ ਸਲਾਹਕਾਰ ਸੁਬਰਾਮਨੀਅਮ ਦਾ ਅਸਤੀਫ਼ਾ ਤੈਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਆਰਥਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਨੇ ਕਿਹਾ ਹੈ ਕਿ ਉਹ ਇਕ ਦੋ ਮਹੀਨਿਆਂ ਵਿਚ ਵਿੱਤ ਮੰਤਰਾਲੇ ਤੋਂ ਵਿਦਾਈ ਲੈ ਲੈਣਗੇ.....

Arvind Subramanium

ਨਵੀਂ ਦਿੱਲੀ : ਮੁੱਖ ਆਰਥਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਨੇ ਕਿਹਾ ਹੈ ਕਿ ਉਹ ਇਕ ਦੋ ਮਹੀਨਿਆਂ ਵਿਚ ਵਿੱਤ ਮੰਤਰਾਲੇ ਤੋਂ ਵਿਦਾਈ ਲੈ ਲੈਣਗੇ ਹਾਲਾਂਕਿ ਉਨ੍ਹਾਂ ਕਿਹਾ ਕਿ ਹਾਲੇ ਵਿੱਤ ਮੰਤਰਾਲਾ ਛੱਡਣ ਲਈ ਕੋਈ ਤਰੀਕ ਤੈਅ ਨਹੀਂ ਕੀਤੀ। ਇਸ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਫ਼ੇਸਬੁਕ 'ਤੇ ਕਿਹਾ ਸੀ ਕਿ ਪਰਵਾਰਕ ਜ਼ਿੰਮੇਵਾਰੀਆਂ ਕਾਰਨ ਸੁਬਰਾਮਨੀਅਮ ਵਿੱਤ ਮੰਤਰਾਲਾ ਛੱਡ ਰਹੇ ਹਨ ਅਤੇ ਅਮਰੀਕਾ ਮੁੜ ਰਹੇ ਹਨ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਬਰਾਮਨੀਅਮ ਨੇ ਕਿਹਾ ਕਿ ਇਹ ਉਨ੍ਹਾਂ ਦੀ ਸੱਭ ਤੋਂ ਵਧੀਆ ਨੌਕਰੀ ਸੀ।

ਇਹ ਉਨ੍ਹਾਂ ਲਈ ਹਮੇਸ਼ਾ ਸੱਭ ਤੋਂ ਵਧੀਆ ਨੌਕਰੀ ਰਹੇਗੀ। ਜੇਤਲੀ ਨੂੰ ਡਰੀਮ ਬੌਸ ਦਸਦਿਆਂ ਸੁਬਰਮਨੀਅਮ ਨੇ ਕਿਹਾ, 'ਮੈਂ ਚੰਗੀਆਂ ਯਾਦਾਂ ਨਾਲ ਵਾਪਸ ਜਾਵਾਂਗਾ। ਮੈਂ ਭਵਿੱਖ ਵਿਚ ਹਮੇਸ਼ਾ ਦੇਸ਼ ਸੇਵਾ ਲਈ ਪ੍ਰਤੀਬੱਧ ਰਹਾਂਗਾ।' ਵਿੱਤ ਮੰਤਰੀ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਸੁਬਰਮੀਨਅਮ ਨੇ ਉਨ੍ਹਾਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਪਰਵਾਰਕ ਜ਼ਿੰਮੇਵਾਰੀਆਂ ਕਾਰਨ ਅਮਰੀਕਾ ਮੁੜਨਾ ਚਾਹੁੰਦੇ ਹਨ। (ਏਜੰਸੀ)