ਕੋਰੋਨਾ ਪਾਜ਼ੇਟਿਵ ਵਿਧਾਇਕ ਨੇ ਪੀਪੀਈ ਕਿੱਟ ਪਾ ਕੇ ਦਿਤੀ ਵੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਮੱਧ ਪ੍ਰਦੇਸ਼ ’ਚ ਰਾਜ ਸਭਾ ਚੋਣ ਲਈ ਹੋਈ ਵੋਟਿੰਗ 

Corona Positive MLA casts vote using PPE kit

ਭੋਪਾਲ, 19 ਜੂਨ : ਮੱਧ ਪ੍ਰਦੇਸ਼ ’ਚ ਰਾਜ ਸਭਾ ਦੀ ਤਿੰਨ ਸੀਟਾਂ ਲਈ ਵਿਧਾਨ ਸਭਾ ’ਚ ਸ਼ੁਕਰਵਾਰ ਨੂੰ ਸਾਰੇ 206 ਵਿਧਾਇਕਾਂ ਨੇ ਵੋਟਿੰਗ ਕੀਤੀ। ਕੋਰੋਨਾ ਵਾਇਰਸ ਨਾਲ ਪੀੜਤ ਕਾਂਗਰਸ ਦੇ ਇਕ ਵਿਧਾਇਕ ਵਾਜਿਬ ਅਲੀ ਨੇ ਵੀ ਸਭ ਤੋਂ ਆਖ਼ਿਰ ਵਿਚ ਪੀਪੀਈ ਕਿੱਟ ਪਾ ਕੇ ਅਪਣੀ ਵੋਟ ਦਿਤੀ। ਵਿਧਾਨ ਸਭਾ ਸਕੱਤਰੇਤ ਦੇ ਇਕ ਅਧਿਕਾਰੀ ਨੇ ਦਸਿਆ ਕਿ ਵਿਧਾਨ ਸਭਾ ’ਚ ਸ਼ੁਕਰਵਾਰ ਨੂੰ ਸਵੇਰੇ 9 ਵਜੇ ਤੋਂ ਵੋਟਿੰਗ ਸ਼ੁਰੂ ਹੋਈ। 

ਵੋਟਿੰਗ ਸ਼ੁਰੂ ਹੋਣ ਦੇ ਬਾਅਦ ਭਾਜਪਾ ਵਿਧਾਹਿਕ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਅਤੇ ਕਾਂਗਰਸ ਦੇ ਵਿਧਾਇਕ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਨਾਲ ਵੋਟਿੰਗ ਕਰਨ ਵਿਧਾਨ ਸਭਾ ਹਾਲ ਵਿਚ ਪਹੁੰਚੇ। ਵੋਟਿੰਗ ਸ਼ੁਰੂ ਹੋਣ ਦੇ ਬਾਅਦ ਪਹਿਲੀ ਵੋਟ ਮੁੱਖ ਮੰਤਰੀ ਚੌਹਾਨ ਨੇ ਪਾਈ, ਉਸ ਦੇ ਬਾਅਦ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤੱਮ ਮਿਸ਼ਰਾ ਨੇ ਵੋਟਿੰਗ ਕੀਤੀ। ਵੋਟਿੰਗ ਲਈ ਸਾਰੇ ਵਿਧਾਇਕ ਕੋਰੋਨਾ ਮਹਾਂਮਾਰੀ ਤੋਂ ਸਾਵਧਾਨੀ ਦੇ ਚੱਲਦੇ ਮਾਸਕ ਪਾ  ਕੇ ਆਏ ਸੀ ਅਤੇ ਸ਼ਰੀਰਕ ਦੂਰੀ ਬਣਾ ਕੇ ਲਾਈਨ ’ਚ ਖੜੇ ਦਿਖਾਈ ਦਿਤੇ। 

ਮੱਧ ਪ੍ਰਦੇਸ਼ ਦੀ ਤਿੰਨ ਸੀਟਾਂ ਦੀ ਚੋਣ ਲਈ ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧਿਆ ਅਤੇ ਸੁਮੇਰ ਸਿੰਘ ਸੋਲੰਕੀ ਨੂੰ ਉਮੀਦਵਾਰ ਬਣਾਇਆ ਹੈ, ਜਦੋਂਕਿ ਕਾਂਗਰਸ ਵਲੋਂ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅਤੇ ਸੀਨੀਅਰ ਦਲਿਤ ਆਗੂ ਫ਼ੂਲ ਸਿੰਘ ਬਰੈਆ ਉਮੀਦਵਾਰ ਹਨ। ਮੱਧ ਪ੍ਰਦੇਸ਼ ’ਚ ਵਿਧਾਨ ਸਭਾ ਦੀ ਕੁੱਲ 230 ਸੀਟਾਂ ਹਨ ਅਤੇ ਫਿਲਹਾਲ 24 ਸੀਟਾਂ ਖਾਲੀਆਂ ਹੋਣ ਕਾਰਨ ਵਿਧਾਨ ਸਭਾ ਦੀ ਮੌਜੂਦਾ ਗਿਣਤੀ 206 ਹੈ। ਇਸ ਵਿਚ ਭਾਜਪਾ ਦੇ 107, ਕਾਂਗਰਸ ਦੇ 92, ਬਸਪਾ ਦੇ 2, ਸਪਾ ਦਾ ਇਕ ਅਤੇ ਚਾਰ ਆਜਾਦ ਵਿਧਾਇਕ ਹਨ। ਇਸ ਸਮੇਂ ਰਾਜਸਭਾ ਵਿਚ ਜਿੱਤ ਹਾਸਲ ਕਰਨ ਲਈ ਕਿਸੇ ਵੀ ਉਮੀਦਵਾਰ ਨੂੰ 52 ਵੋਟਾਂ ਦੀ ਲੋੜ ਹੋਵੇਗੀ।    (ਪੀਟੀਆਈ)