ਜੰਮੂ-ਕਸ਼ਮੀਰ : ਦੋ ਮੁਕਾਬਲਿਆਂ ’ਚ 6 ਹੋਰ ਅਤਿਵਾਦੀ ਢੇਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਰੇ ’ਚ ਸੁਰੱਖਿਆ ਬਲਾਂ ਤੇ ਅਤਿਵਾਦੀਆ ਵਿਚ ਮੁਕਾਬਲੇ ਦੌਰਾਨ 6 ਹੋਰ ਅਤਿਵਾਦੀ ਮਾਰੇ ਗਏ।

File Photo

ਸ਼੍ਰੀਨਗਰ, 19 ਜੂਨ : ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਰੇ ’ਚ ਸੁਰੱਖਿਆ ਬਲਾਂ ਤੇ ਅਤਿਵਾਦੀਆ ਵਿਚ ਮੁਕਾਬਲੇ ਦੌਰਾਨ 6 ਹੋਰ ਅਤਿਵਾਦੀ ਮਾਰੇ ਗਏ। ਇਸ ਨਾਲ ਹੀ ਪੂਰੀ ਰਾਤ ਚੱਲੇ ਮੁਕਾਬਲੇ ’ਚ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਅੱਠ ਹੋ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਸ਼ੁਕਰਵਾਰ ਨੂੰ ਪੁਲਵਾਮਾ ਮੁਕਾਬਲੇ ’ਚ ਦੋ ਅਤੇ ਸ਼ੋਪੀਆਂ ਮੁਕਾਬਲੇ ’ਚ ਚਾਰ ਅਤਿਵਾਦੀ ਮਾਰੇ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆ ਦੀ ਮੌਜੁਦਗੀ ਦੀ ਖੁਫ਼ੀਆ ਜਾਣਕਾਰੀ ਮਿਲਣ ਦੇ ਬਾਅਦ ਸੁਰੱਖਿਆ ਬਲਾ ਨੇ ਵੀਰਵਾਰ ਸਵੇਰੇ ਦਖਣੀ ਕਸ਼ਮੀਰ ਦੇ ਪੰਪੋਰ ਇਲਾਕੇ ਦੇ ਮੀਜ ਵਿਚ ਘੇਰਾਬੰਦੀ ਕਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। 

ਉਨ੍ਹਾਂ ਨੇ ਦਸਿਆ ਕਿ ਤਲਾਸ਼ੀ ਮੁਹਿੰਮ ’ਚ ਲੱਗੇ ਸੁਰੱਖਿਆ ਬਲਾਂ ਦੀ ਟੀਮ ’ਤੇ ਅਤਿਵਾਦੀਆਂ ਵਲੋਂ ਗੋਲੀਬਾਰੀ ਦੇ ਬਾਅਦ ਇਹ ਮੁਹਿੰਮ ਮੁਕਾਬਲੇ ’ਚ ਤਬਦੀਲ ਹੋ ਗਈ। ਸੁਰੱਖਿਆ ਬਲਾਂ ਨੇ ਵੀ ਉਨ੍ਹਾਂ ਦੀ ਗੋਲੀਬਾਰੀ ਦਾ ਮੁਹੰਤੋੜ ਜਵਾਬ ਦਿਤਾ, ਜਿਸ ਨਾਲ ਵੀਰਵਾਰ ਨੂੰ ਇਕ ਅਤਿਵਾਦੀ ਮਾਰਿਆ ਗਿਆ ਸੀ ਅਤੇ ਦੋ ਹੋਰ ਇਕ ਮਸਜਿਦ ਵਿਚ ਘੁਸ ਗਏ ਸੀ। ਅਧਿਕਾਰੀਆਂ ਨੇ ਦਸਿਆ ਕਿ ਪੂਰੀ ਰਾਤ ਮਸਜਿਦ ਨੂੰ ਘੇਰੇ ਰਖਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਸ਼ੁਕਰਵਾਰ ਸਵੇਰੇ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਮਸਜਿਦ ਤੋਂ ਬਾਹਰ ਕੱਢਣ ਲਈ ਹੰਜੂ ਗੈਸ ਦੇ ਗੋਲੇ ਦਾਗੇ। ਬਾਅਦ ਵਿਚ ਧਾਰਮਕ ਸਥਲ ਦੀ ਪਵਿੱਤਰਤਾ ਬਣਾਏ ਰਖਦੇ ਹੋਏ ਬਲਾਂ ਨੇ ਅਤਿਵਾਦੀਆਂ ਨੂੰ ਢੇਰ ਕਰ ਦਿਤਾ। ਕਸ਼ਮੀਰ ਦੇ ਪੁਲਿਸ ਅਧਿਕਾਰੀ ਵਿਜੇ ਕੁਮਾਰ ਨੇ ਕਿਹਾ ਕਿ ਅਤਿਵਾਦੀਆਂ ਨੂੰ ਮਸਜਿਦ ਤੋਂ ਬਾਹਰ ਕੱਢਣ ਲਈ ਨਾ ਤਾਂ ਗੋਲੀਬਾਰੀ ਕੀਤੀ ਗਈ ਤੇ ਨਾ ਹੀ ਆਈ.ਈ.ਡੀ. ਦਾ ਇਸਤੇਮਾਲ ਕੀਤਾ ਗਿਆ।     (ਪੀਟੀਆਈ)