ਪਟਰੌਲ 56 ਪੈਸੇ, ਡੀਜ਼ਲ 63 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟਰੌਲ ਦੀ ਕੀਮਤ ਸ਼ੁਕਰਵਾਰ ਨੂੰ 56 ਪੈਸੇ ਅਤੇ ਡੀਜ਼ਲ 63 ਪੈਸੇ ਪ੍ਰਤੀ ਲੀਟਰ ਵਧਾਈ ਗਈ ਹੈ

Petrol went up by 56 paise and diesel by 63 paise per liter

ਨਵੀਂ ਦਿੱਲੀ, 19 ਜੂਨ : ਪਟਰੌਲ ਦੀ ਕੀਮਤ ਸ਼ੁਕਰਵਾਰ ਨੂੰ 56 ਪੈਸੇ ਅਤੇ ਡੀਜ਼ਲ 63 ਪੈਸੇ ਪ੍ਰਤੀ ਲੀਟਰ ਵਧਾਈ ਗਈ ਹੈ। ਤੇਲ ਦੀਆਂ ਕੀਮਤਾਂ ਵਿਚ ਲਗਾਤਾਰ 13ਵੇਂ ਦਿਨ ਦੇ ਵਾਧੇ ਤੋਂ ਬਾਅਦ ਹੁਣ ਤਕ ਪਟਰੌਲ 7.11 ਰੁਪਏ ਅਤੇ ਡੀਜ਼ਲ 7.67 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਤੇਲ ਦੀਆਂ ਕੀਮਤਾਂ ਵਿਚ ਵਾਧਾ ਪੂਰੇ ਦੇਸ਼ ਵਿਚ ਕੀਤਾ ਗਿਆ ਹੈ। ਸੂਬਿਆਂ ਦੇ ਵੱਖ ਵੱਖ ਸਥਾਨਕ ਟੈਕਸਾਂ ਅਤੇ ਵੈਟ ਕਾਰਨ ਇਸ ਵਿਚ ਅੰਤਰ ਹੋ ਸਕਦਾ ਹੈ। ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਇੲ ਲਗਾਤਾਰ 13ਵੇਂ ਦਿਨ ਵਾਧਾ ਕੀਤਾ ਗਿਆ ਹੈ। (ਪੀਟੀਆਈ)