ਚਾਟ ਦੀ ਅਜਿਹੀ ਦੀਵਾਨਗੀ ਕਿ ਲਾੜੀ ਵਿਆਹ ਦੀਆਂ ਰਸਮਾਂ ਛੱਡ ਲੈ ਰਹੀ ਗੋਲ ਗੱਪਿਆਂ ਦਾ ਸਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਵਿਆਹ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਕਾਫੀ ਵਾਇਰਲ

The bride

ਨਵੀਂ ਦਿੱਲੀ: ਚਾਟ ਪ੍ਰਤੀ ਕੁੜੀਆਂ ਦੀ ਦੀਵਨਗੀ ਤੋਂ ਹਰ ਕੋਈ ਵਾਕਫ ਹੈ।  ਕੁੜੀਆਂ ਨੂੰ ਮੁੰਡਿਆਂ ਨਾਲੋਂ ਜਿਆਦਾ ਚਟਪਟੀਆਂ ਚੀਜ਼ਾਂ ਪਸੰਦ ਹੁੰਦੀਆਂ ਹਨ ਤੇ ਉਹਨਾਂ ਨੂੰ ਚਾਟ ਜਿਥੇ ਵੀ ਦਿਸ ਜਾਵੇ  ਉਹ ਉਥੇ ਹੀ ਖਾਣ ਲੱਗ ਜਾਂਦੀਆਂ ਹਨ।

 ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਲਾੜੀ ( The bride)  ਆਪਣੇ ਹੀ ਵਿਆਹ 'ਚ ਵਿਆਹ ਦੀਆਂ ਰਸਮਾਂ ਨੂੰ ਪਿੱਛੇ ਛੱਡ ਗੋਲਗੱਪਿਆਂ ਦਾ ਅਨੰਦ ਲੈ ਰਹੀ  ਹੈ। 

 

 ਇਹ ਵੀ  ਪੜ੍ਹੋ:  ਜਲੰਧਰ 'ਚ ਵਾਪਰਿਆ ਦਰਦਨਾਕ ਹਾਦਸਾ, ਉਜੜੀਆ ਖੁਸ਼ੀਆਂ, ਮਾਂ-ਧੀ ਦੀ ਕਰੰਟ ਲੱਗਣ ਨਾਲ ਹੋਈ ਮੌਤ

 

ਵੀਡੀਓ  ਵਿਚ ਵੇਖਿਆ ਜਾ ਸਕਦਾ ਹੈ ਕਿ ਲਾੜੀ ( The bride)  ਸਟੇਜ 'ਤੇ ਬੈਠੀ ਗੋਲਗੱਪੇ  ਖਾ ਰਹੀ ਹੈ। ਇੱਕ ਆਦਮੀ ਨੇ ਹੱਥ ਵਿੱਚ ਗੋਲਗੱਪਾ ਦਾ ਕਟੋਰਾ ਫੜਿਆ ਹੋਇਆ ਹੈ ਅਤੇ ਦੁਲਹਨ  ਕਟੋਰੋ ਵਿਚੋਂ ਗੋਲ ਗੱਪੇ ਚੁੱਕ ਕੇ ਖਾ ਰਹੀ ਹੈ। 

 

 

ਹੁਣ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਲਾੜੀ ( The bride)  ਚਾਟ ਦਾ ਅਨੰਦ ਲੈ ਰਹੀ ਹੈ ਪਰ ਲਾੜਾ ਕਿੱਥੇ ਹੈ। ਵਿਆਹ ਦੀ ਵੀਡੀਓ ਨਾਲ ਸਾਂਝੇ ਕੀਤੇ ਗਏ ਕੈਪਸ਼ਨ ਦੇ ਅਨੁਸਾਰ, ਲਾੜਾ ਆਪਣੀ ਪੂਜਾ ਵਿੱਚ ਰੁੱਝਿਆ ਹੋਇਆ ਸੀ ਅਤੇ ਇਸ ਲਈ ਲਾੜੀ ਨੇ ਆਪਣੇ ਮਨਪਸੰਦ ਗੋਲਗੱਪਾਂ ਦਾ ਆਨੰਦ ਲੈਣਾ ਸ਼ੁਰੂ ਕਰ  ਦਿੱਤਾ।
 ਵਿਆਹ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। 

 

 ਇਹ ਵੀ ਪੜ੍ਹੋ: ਦੁਬਈ ਨੇ ਯਾਤਰਾ ਪਾਬੰਦੀਆਂ ਵਿਚ ਦਿੱਤੀ ਢਿੱਲ, ਭਾਰਤ ਸਮੇਤ ਹੋਰ ਦੇਸ਼ਾਂ ਦੇ ਲੋਕ ਕਰ ਸਕਣਗੇ ਯਾਤਰਾ