ਦਰਦਨਾਕ ਸੜਕ ਹਾਦਸਾ, ਬੇਕਾਬੂ ਟਰੈਕਟਰ ਪਲਟਿਆਂ, ਦੋ ਲੜਕਿਆਂ ਦੀ ਹੋਈ ਮੌਤ
ਟਰੈਕਟਰ ਦਾ ਟਾਇਰ ਪੈਂਚਰ ਹੋਣ ਕਾਰਨ ਪਲਟਿਆ ਟਰੈਕਟਰ
Tragic road accident
ਚਿਤਰਕੁਟ: ਯੂਪੀ ਦੇ ਚਿਤਰਕੁਟ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ( Accident) ਵਾਪਰ ਗਿਆ। ਵਿਆਹ ਦਾ ਸਮਾਨ ਲੈ ਕੇ ਜਾ ਰਿਹਾ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਸਬੰਧਤ ਥਾਣੇ ਦੀ ਪੁਲਿਸ ਮੌਕੇ' ਤੇ ਪਹੁੰਚ ਗਈ।
ਚਿਤਰਕੁਟ ਰਾਜਪੁਰ ਥਾਣਾ ਖੇਤਰ ਦੇ ਖੋਪਾ ਪਿੰਡ ਤੋਂ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਟੈਂਟ ਦਾ ਸਾਮਾਨ ਲੈ ਕੇ ਪਿੰਡ ਸਾਗਵਾੜਾ ਜਾ ਰਿਹਾ ਸੀ ਕਿ ਅਚਾਨਕ ਟਰਾਲੀ ਦਾ ਪਿਛਲਾ ਟਾਇਰ ਪੈਂਚਰ ਹੋ ਗਿਆ ਤੇ ਟਰਾਲੀ ਪਲਟ ਗਈ।
ਟਰਾਲੀ ਵਿਚ ਬੈਠੇ ਤਿੰਨ ਨਾਬਾਲਗ ਬੱਚੇ ਦੱਬ ਗਏ। ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਤਿੰਨ ਬੱਚਿਆਂ ਨੂੰ ਬਾਹਰ ਕੱਢਿਆ। ਜਿਸ ਵਿੱਚ ਦੋ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਰਾਈਵਰ ਟਰੈਕਟਰ ਛੱਡ ਕੇ ਭੱਜ ਗਿਆ।