ਰਾਹੁਲ ਗਾਂਧੀ ਤੋਂ ਕੱਲ੍ਹ ਫਿਰ ਪੁੱਛਗਿੱਛ ਕਰੇਗੀ ED, 23 ਜੂਨ ਨੂੰ ਸੋਨੀਆ ਗਾਂਧੀ ਨੂੰ ਵੀ ਬੁਲਾਇਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਤੋਂ ਈਡੀ ਦੀ ਟੀਮ ਨੇ ਸੋਮਵਾਰ ਤੋਂ ਬੁੱਧਵਾਰ ਤੱਕ ਲਗਾਤਾਰ 3 ਦਿਨਾਂ 'ਚ 30 ਘੰਟੇ ਪੁੱਛਗਿੱਛ ਕੀਤੀ ਸੀ।

Rahul Gandhi, Sonia Gandhi

 

ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ 'ਚ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਹੈ। ਸੋਮਵਾਰ ਨੂੰ ਰਾਹੁਲ ਤੋਂ ਕਰੀਬ 10 ਘੰਟੇ ਪੁੱਛਗਿੱਛ ਕੀਤੀ ਗਈ। ਇਸ ਮਾਮਲੇ 'ਚ ਈਡੀ 23 ਜੂਨ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਵੀ ਪੁੱਛਗਿੱਛ ਕਰੇਗੀ।
ਰਾਹੁਲ ਕਰੀਬ 11:15 ਵਜੇ ਈਡੀ ਦਫ਼ਤਰ ਪਹੁੰਚੇ। ਰਾਹੁਲ ਜਦੋਂ ਤੁਗਲਕ ਰੋਡ 'ਤੇ ਸਥਿਤ ਆਪਣੇ ਘਰ ਤੋਂ ਨਿਕਲੇ ਤਾਂ ਪ੍ਰਿਅੰਕਾ ਵਾਡਰਾ ਵੀ ਕਾਰ 'ਚ ਉਨ੍ਹਾਂ ਦੇ ਨਾਲ ਸੀ। ਰਾਹੁਲ ਤੋਂ ਈਡੀ ਦੀ ਟੀਮ ਨੇ ਸੋਮਵਾਰ ਤੋਂ ਬੁੱਧਵਾਰ ਤੱਕ ਲਗਾਤਾਰ 3 ਦਿਨਾਂ 'ਚ 30 ਘੰਟੇ ਪੁੱਛਗਿੱਛ ਕੀਤੀ ਸੀ।

ਉਨ੍ਹਾਂ ਨੇ ਸ਼ੁੱਕਰਵਾਰ ਨੂੰ ਵੀ ਈਡੀ ਸਾਹਮਣੇ ਪੇਸ਼ ਹੋਣਾ ਸੀ ਪਰ ਸੋਨੀਆ ਗਾਂਧੀ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸੋਮਵਾਰ ਤੱਕ ਸਮਾਂ ਵਧਾਉਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਕੀਤੀ ਗਈ ਪੁੱਛਗਿੱਛ 'ਚ ਈਡੀ ਦੇ ਅਧਿਕਾਰੀ ਰਾਹੁਲ ਦੇ ਜਵਾਬਾਂ ਤੋਂ ਅਸੰਤੁਸ਼ਟ ਨਜ਼ਰ ਆਏ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ- ਲੱਗਦਾ ਹੈ ਕਿ ਹੁਣ ਰੋਜ਼ਾਨਾ ਇੱਥੇ ਆਉਣਾ ਪਏਗਾ, ਕਿਉਂਕਿ ਪੁੱਛ-ਗਿੱਛ ਲੰਬਾ ਸਮਾਂ ਚੱਲੇਗੀ। ਨੈਸ਼ਨਲ ਹੈਰਾਲਡ ਮਾਮਲੇ 'ਚ ਰਾਹੁਲ ਤੋਂ ਇਲਾਵਾ ਸੋਨੀਆ ਗਾਂਧੀ, ਸੁਮਨ ਦੂਬੇ ਅਤੇ ਸੈਮ ਪਿਤਰੋਦਾ ਵੀ ਦੋਸ਼ੀ ਹਨ। ਦੋ ਮੁਲਜ਼ਮਾਂ ਆਸਕਰ ਫਰਨਾਂਡੀਜ਼ ਅਤੇ ਮੋਤੀਲਾਲ ਵੋਰਾ ਦੀ ਮੌਤ ਹੋ ਚੁੱਕੀ ਹੈ।