ਸੋਲਨ ਰੋਪ-ਵੇਅ ਹਾਦਸਾ: ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਕੇ 'ਤੇ ਪਹੁੰਚੇ ਮੁੱਖ ਮੰਤਰੀ ਜੈ ਰਾਮ ਠਾਕੁਰ

Solan ropeway accident: All tourists evacuated

 

 ਸ਼ਿਮਲਾ : ਹਿਮਾਚਲ ਦੇ ਪ੍ਰਵੇਸ਼ ਦੁਆਰ ਪਰਵਾਣੂ ਦੇ ਟੀਟੀਆਰ ਹੋਟਲ ਵਿੱਚ ਰੋਪਵੇਅ ਵਿੱਚ ਤਕਨੀਕੀ ਖਰਾਬੀ ਕਾਰਨ ਫਸੇ ਸਾਰੇ 11 ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਆਫ਼ਤ ਪ੍ਰਬੰਧਨ ਵਿਭਾਗ ਦੇ ਪ੍ਰਮੁੱਖ ਸਕੱਤਰ ਓਂਕਾਰ ਚੰਦ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲਿਸ ਟੀਮ ਨੇ 11 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਰੀਬ 1:45 ਵਜੇ ਵਾਪਰੀ।

 

ਜਦੋਂ ਸੈਲਾਨੀ ਕੇਬਲ ਕਾਰ ਰਾਹੀਂ ਹੋਟਲ ਮੋਕਸ਼ ਤੋਂ ਪਰਵਾਣੂ ਵੱਲ ਆ ਰਹੇ ਸਨ ਤਾਂ ਅਚਾਨਕ ਟਰਾਲੀ ਵਿਚਕਾਰ ਫਸ ਗਈ। ਇਸ ਕਾਰਨ ਟਰਾਲੀ ਵਿੱਚ ਬੈਠੇ 11 ਵਿਅਕਤੀਆਂ ਦੇ ਸਾਹ ਹਵਾ ਵਿੱਚ ਅਟਕ ਗਏ। ਸਭ ਤੋਂ ਪਹਿਲਾਂ ਔਰਤ ਸਮੇਤ ਚਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਬਾਕੀਆਂ ਨੂੰ ਬਚਾਇਆ ਗਿਆ। ਏਐਸਪੀ ਸੋਲਨ ਅਸ਼ੋਕ ਵਰਮਾ ਨੇ ਦੱਸਿਆ ਕਿ ਸਾਰੇ ਲੋਕਾਂ ਨੂੰ ਬਾਹਰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਹੈ।

 

 

ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੋਲਨ ਦੇ ਪਰਵਾਨੂ ਟਿੰਬਰ ਟਰੇਲ 'ਚ ਫਸੇ ਸੈਲਾਨੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੈਂ ਖੁਦ ਮੌਕੇ 'ਤੇ ਜਾ ਰਿਹਾ ਹਾਂ। ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹੈ। NDRF ਅਤੇ ਪ੍ਰਸ਼ਾਸਨ ਦੀ ਮਦਦ ਨਾਲ ਜਲਦੀ ਹੀ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਜਾਵੇਗਾ।