Jammu Kashmir: ‘ਪੰਜਾਬ ਨੂੰ ਨਹੀਂ ਦੇਵਾਂਗੇ ਪਾਣੀ’- CM ਉਮਰ ਅਬਦੁੱਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੰਧੂ ਦੀ ਪਾਣੀ ਵੰਡ ’ਤੇ ਪਿਆ ਰੌਲਾ

Big statement by Jammu and Kashmir CM Omar Abdullah

Jammu Kashmir: ਜੰਮੂ-ਕਸ਼ਮੀਰ ਵਿੱਚ ਸਿੰਧ ਪ੍ਰਣਾਲੀ ਦੇ ਤਿੰਨ ਪੱਛਮੀ ਦਰਿਆਵਾਂ ਤੋਂ ਵਾਧੂ ਪਾਣੀ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵੱਲ ਭੇਜਣ ਲਈ ਪ੍ਰਸਤਾਵਿਤ 113 ਕਿਲੋਮੀਟਰ ਲੰਬੀ ਨਹਿਰ 'ਤੇ, ਅਬਦੁੱਲਾ ਨੇ ਕਿਹਾ, "ਮੈਂ ਇਸਦੀ ਕਦੇ ਵੀ ਇਜਾਜ਼ਤ ਨਹੀਂ ਦੇਵਾਂਗਾ। ਸਾਨੂੰ ਪਹਿਲਾਂ ਆਪਣੇ ਪਾਣੀ ਦੀ ਵਰਤੋਂ ਕਰਨ ਦਿਓ... ਜੰਮੂ ਵਿੱਚ ਸੋਕੇ ਵਰਗੀ ਸਥਿਤੀ ਹੈ। ਮੈਂ ਪੰਜਾਬ ਨੂੰ ਪਾਣੀ ਕਿਉਂ ਭੇਜਾਂ? ਸਿੰਧ ਜਲ ਸੰਧੀ ਤਹਿਤ ਪੰਜਾਬ ਕੋਲ ਪਹਿਲਾਂ ਹੀ ਪਾਣੀ ਸੀ। ਕੀ ਉਨ੍ਹਾਂ ਨੇ ਸਾਨੂੰ ਲੋੜ ਪੈਣ 'ਤੇ ਪਾਣੀ ਦਿੱਤਾ?..."।

ਜਦੋਂ ਇਹ ਪੁੱਛਿਆ ਗਿਆ ਕਿ ਕੀ ਨੈਸ਼ਨਲ ਕਾਨਫਰੰਸ ਰਾਜ ਦੀ ਬਹਾਲੀ ਲਈ ਸੁਪਰੀਮ ਕੋਰਟ ਜਾਵੇਗੀ, ਤਾਂ ਅਬਦੁੱਲਾ ਨੇ ਜਵਾਬ ਦਿੱਤਾ, "ਰਾਜ ਦਾ ਦਰਜਾ, ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਰਾਜ ਦੇ ਵਾਅਦੇ ਦੀ ਉਡੀਕ ਕਰ ਰਹੇ ਹਾਂ।"

ਅਬਦੁੱਲਾ ਨੇ ਦੱਸਿਆ, ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧ ਰਹੇ ਤਣਾਅ 'ਤੇ ਟਿੱਪਣੀ ਕਰਦੇ ਹੋਏ, ਅਬਦੁੱਲਾ ਨੇ ਇਜ਼ਰਾਈਲ ਦੀਆਂ ਕਾਰਵਾਈਆਂ 'ਤੇ ਸਵਾਲ ਉਠਾਏ ਅਤੇ ਫਸੇ ਹੋਏ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਚਿੰਤਾ ਪ੍ਰਗਟ ਕੀਤੀ। "ਈਰਾਨ ਨੇ ਅਜਿਹਾ ਕੀ ਕੀਤਾ ਹੈ ਕਿ ਇਜ਼ਰਾਈਲ ਨੇ ਇਸ ਨੂੰ ਨਿਸ਼ਾਨਾ ਬਣਾਇਆ ਹੈ? ਕੁਝ ਮਹੀਨੇ ਪਹਿਲਾਂ ਕਿਹਾ ਗਿਆ ਸੀ ਕਿ ਈਰਾਨ ਕੋਲ ਕੋਈ ਪ੍ਰਮਾਣੂ ਪ੍ਰੋਗਰਾਮ ਨਹੀਂ ਹੈ, ਤਾਂ ਹੁਣ ਇਸਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਸਾਡੇ ਵਿਦਿਆਰਥੀ ਵੀ ਉੱਥੇ ਫਸੇ ਹੋਏ ਹਨ, 400 ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ, 1600 ਜੰਮੂ-ਕਸ਼ਮੀਰ ਤੋਂ ਫਸੇ ਹੋਏ ਹਨ ।”