ਪ੍ਰਿਯੰਕਾ ਦੀ ਗ੍ਰਿਫ਼ਤਾਰੀ ਪ੍ਰੇਸ਼ਾਨ ਕਰਨ ਵਾਲੀ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਸੱਤਾ ਦੀ ਆਪਹੁਦਰੇ ਢੰਗ ਨਾਲ ਵਰਤੋਂ ਉਨ੍ਹਾਂ ਦੀ ਵਧਦੀ ਅਸੁਰੱਖਿਆ ਨੂੰ ਉਜਾਗਰ ਕਰਦਾ ਹੈ।

Rahul Gandhi

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਉਸ ਵਕਤ 'ਗ਼ੈਰ-ਕਾਨੂੰਨੀ' ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਜਦ ਉਹ ਸੋਨਭਦਰ ਜ਼ਿਲ੍ਹੇ ਵਿਚ ਹੋਏ ਖ਼ੂਨੀ ਸੰਘਰਸ਼ ਦੇ ਪੀੜਤਾਂ ਨੂੰ ਮਿਲਣ ਜਾ ਰਹੀ ਸੀ। 

ਯੂਪੀ ਦੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਸੱਤਾ ਦੀ ਆਪਹੁਦਰੇ ਢੰਗ ਨਾਲ ਵਰਤੋਂ ਉਨ੍ਹਾਂ ਦੀ ਵਧਦੀ ਅਸੁਰੱਖਿਆ ਨੂੰ ਉਜਾਗਰ ਕਰਦਾ ਹੈ। ਰਾਹੁਲ ਗਾਂਧੀ ਨੇ ਟਵਿਟਰ 'ਤੇ ਕਿਹਾ, 'ਸੋਨਭਦਰ ਵਿਚ ਪ੍ਰਿਯੰਕਾ ਦੀ ਗ਼ੈਰਕਾਨੂੰਨੀ ਗ੍ਰਿਫ਼ਤਾਰੀ ਪ੍ਰੇਸ਼ਾਨ ਕਰਨ ਵਾਲੀ ਹੈ। ਉਹ ਉਨ੍ਹਾਂ 10 ਆਦਿਵਾਸੀਆਂ ਦੇ ਪਰਵਾਰਾਂ ਨੂੰ ਮਿਲਣ ਜਾ ਰਹੀ ਸੀ

ਜਿਨ੍ਹਾਂ ਦੀ ਅਪਣੀ ਜ਼ਮੀਨ ਛੱਡਣ ਤੋਂ ਇਨਕਾਰ ਕਰਨ 'ਤੇ ਹਤਿਆ ਕਰ ਦਿਤੀ ਗਈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਯੂਪੀ ਨੂੰ ਅਪਰਾਧ ਪ੍ਰਦੇਸ਼ ਬਣਾ ਦਿਤਾ ਹੈ। (ਏਜੰਸੀ)