198 ਬਾਡੀ ਸਕੈਨਰ ਲਗਾਏਗੀ ਏਅਰਪੋਰਟਸ ਅਥਾਰਟੀ ਆਫ਼ ਇੰਡੀਆ
ਏਅਰਪੋਰਟਸ ਅਥਾਰਟੀ ਆਫ਼ ਇੰਡੀਆ (ਏਏਆਈ) ਨੇ 63 ਭਾਰਤੀ ਹਵਾਈ ਅੱਡਿਆਂ ਲਈ 198 ਬਾਡੀ ਸਕੈਨਰ ਖ਼ਰੀਦਣ ਦਾ
੍ਵਨਵੀਂ ਦਿੱਲੀ, 19 ਜੁਲਾਈ : ਏਅਰਪੋਰਟਸ ਅਥਾਰਟੀ ਆਫ਼ ਇੰਡੀਆ (ਏਏਆਈ) ਨੇ 63 ਭਾਰਤੀ ਹਵਾਈ ਅੱਡਿਆਂ ਲਈ 198 ਬਾਡੀ ਸਕੈਨਰ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ ਜੋ ਮੌਜੂਦਾ ਡੋਰ ਫ਼ਰੇਮ ਮੈਟਲ ਡਿਟੈਕਟਰ ਤੇ ਹੈਂਡ ਹੈਲਡ ਸਕੈਨਰ ਦੀ ਜਗ੍ਹਾ ਲੈਣਗੇ। ਹੁਣ ਧਾਤੂ ਦੀਆਂ ਵਸਤੂਆਂ ਦਾ ਪਤਾ ਲਗਾਉਣ ਲਈ ਪੈਟ-ਡਾਊਨ ਸਰਚ ਦੀ ਜ਼ਰੂਰਤ ਨਹੀਂ ਪਵੇਗੀ।
ਏਏਆਈ ਦੇ ਅਧਿਕਾਰੀਆਂ ਨੇ ਦਸਿਆ ਕਿ ਕੋਵਿਡ-19 ਮਹਾਮਾਰੀ ਆਉਣ ਤੋਂ ਪਹਿਲਾਂ ਬਾਡੀ ਸਕੈਨਰ ਦੀ ਖ਼ਰੀਦ ਪ੍ਰਕਿਰਿਆ ਇਸ ਸਾਲ ਦੀ ਸ਼ੁਰੂਆਤ ’ਚ ਸ਼ੁਰੂ ਹੋਈ ਸੀ। ਇਨ੍ਹਾਂ ਸਕੈਨਰਾਂ ਨੂੰ ਜਲਦ ਤੋਂ ਜਲਦ ਹਾਸਲ ਕਰਨ ਅਹਿਮ ਹੋ ਗਿਆ ਹੈ ਕਿਉਂਕਿ ਮਹਾਮਾਰੀ ਕਾਰਨ ਮਾਰਚ ਤੋਂ ਹੀ ਸੁਰੱਖਿਆ ਮੁਲਾਜ਼ਮਾਂ ਵਲੋਂ ਯਾਤਰੀਆਂ ਦੀ ਫ਼ੋਰਸਿੰਗ ਸਰਚ ਹੀ ਘੱਟ ਕਰ ਦਿਤੀ ਗਈ ਹੈ।
ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ 198 ਸਕੈਨਰਾਂ ’ਚੋਂ 19 ਚੇਨਈ ਏਅਰਪੋਰਟ ਲਈ, 17 ਕੋਲਕਾਤਾ ਏਅਰਪੋਰਟ ਤੇ 12 ਪੁਣੇ ਏਅਰਪੋਰਟ ਲਈ ਹੋਣਗੇ। ਸੱਤ ਬਾਡੀ ਸਕੈਨਰ ਸ੍ਰੀਨਗਰ ਹਵਾਈ ਅੱਡੇ, ਛੇ ਵਿਸ਼ਾਖਾਪਟਨਮ ਹਵਾਈ ਅੱਡੇ ’ਤੇ ਅਤੇ ਪੰਜ ਤਿਰੁਪਤੀ, ਬਾਗਡੋਗਰਾ, ਭੁਵਨੇਸ਼ਵਰ, ਗੋਆ ਤੇ ਇੰਫ਼ਾਲ ਹਵਾਈ ਅੱਡਿਆਂ ’ਤੇ ਲਗਣਗੇ।
ਅਧਿਕਾਰੀਆਂ ਨੇ ਦਸਿਆ ਕਿ ਅੰਮ੍ਰਿਤਸਰ, ਵਾਰਾਣਸੀ, ਕਾਲੀਕਟ, ਕੋਇੰਬਟੂਰ, ਤ੍ਰਿਚੀ, ਗਯਾ, ਔਰੰਗਾਬਾਦ ਤੇ ਭੋਪਾਲ ਦੇ ਹਵਾਈ ਅੱਡਿਆਂ ’ਚ ਚਾਰ ਬਾਡੀ ਸਕੈਨਰ ਲਗਾਏ ਜਾਣਗੇ। ਅਧਿਕਾਰੀਆਂ ਨੇ ਦਸਿਆ ਕਿ ਇਕ ਵਾਰ ਹਵਾਈ ਅੱਡੇ ’ਤੇ ਬਾਡੀ ਸਕੈਨਰ ਲੱਗਣ ਤੋਂ ਬਾਅਦ ਯਾਤਰੀਆਂ ਦੀ ਪੈਟ-ਡਾਊਨ ਸਰਚ ਦੀ ਜ਼ਰੂਰਤ ਨਹੀਂ ਹੋਵੇਗੀ। (ਏਜੰਸੀ)