ਅਸਾਮ 'ਚ ਹੜ੍ਹ ਕਾਰਨ 108 ਜਾਨਵਰਾਂ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸਾਮ 'ਚ ਹੜ੍ਹ ਕਾਰਨ ਭਾਰੀ ਤਬਾਹੀ ਹੋਈ ਹੈ। ਕਾਜੀਰੰਗਾ ਰਾਸ਼ਟਰੀ ਉਧਾਨ ਤੇ ਟਾਈਗਰ ਰਿਜਰਵ ਦੇ ਨਿਰਦੇਸ਼ਕ ਪੀ ਸ਼ਿਵਕੁਮਾਰ ਨੇ ਕਿਹਾ ਕਿ ਹੜ੍ਹ ਦੀ

Floods kill 108 animals in Assam

ਦਿਸਪੁਰ : ਅਸਾਮ 'ਚ ਹੜ੍ਹ ਕਾਰਨ ਭਾਰੀ ਤਬਾਹੀ ਹੋਈ ਹੈ। ਕਾਜੀਰੰਗਾ ਰਾਸ਼ਟਰੀ ਉਧਾਨ ਤੇ ਟਾਈਗਰ ਰਿਜਰਵ ਦੇ ਨਿਰਦੇਸ਼ਕ ਪੀ ਸ਼ਿਵਕੁਮਾਰ ਨੇ ਕਿਹਾ ਕਿ ਹੜ੍ਹ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ, ਉਨ੍ਹਾਂ ਅੱਗੇ ਕਿਹਾ ਕਿ 80 ਫ਼ੀਸਦੀ ਖੇਤਰ ਅਜੇ ਵੀ ਹੜ੍ਹਗ੍ਰਸਤ ਹੈ।

ਇਸ ਹੜ੍ਹ ਕਾਰਨ 108 ਜਾਨਵਰਾਂ ਦੀ ਮੌਤ ਹੋ ਗਈ ਹੈ, ਜਦਕਿ 136 ਨੂੰ ਹੁਣ ਤਕ ਬਚਾਇਆ ਗਿਆ। ਹੜ੍ਹ ਨਾਲ ਜੁੜੀਆਂ ਘਟਨਾਵਾਂ 'ਚ 9 ਗੈਂਡੇ, 4 ਜੰਗਲੀ ਮੱਝਾਂ, 7 ਜੰਗਲੀ ਸੂਰ, 2 ਹਿਰਨ, 82 ਹਾਗ ਹਿਰਨ ਮਾਰੇ ਗਏ। (ਏਜੰਸੀ)