ਮਹਾਂਮਾਰੀ : ਇਕ ਦਿਨ ਵਿਚ 543 ਮਰੀਜ਼ਾਂ ਦੀ ਮੌਤ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ 10,77618 ’ਤੇ ਪੁੱਜੇ, 677422 ਮਰੀਜ਼ ਠੀਕ ਹੋਏ
ਨਵੀਂ ਦਿੱਲੀ, 19 ਜੁਲਾਈ : ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 38902 ਮਾਮਲੇ ਸਾਹਮਣੇ ਆਏ ਹਨ ਜਿਸ ਨਲ ਕੁਲ ਮਾਮਲਿਆਂ ਦੀ ਗਿਣਤੀ 10,77,618 ਹੋ ਗਈ ਹੈ ਜਦਕਿ ਇਸ ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 677422 ’ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਇਕ ਦਿਨ ਵਿਚ ਇਸ ਬੀਮਾਰੀ ਨਾਲ 543 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 26816 ਹੋ ਗਈ।
ਪਿਛਲੇ 24 ਘੰਟਿਆਂ ਵਿਚ 23672 ਮਰੀਜ਼ ਠੀਕ ਹੋ ਚੁਕੇ ਹਨ ਜੋ ਹੁਣ ਤਕ ਦੀ ਸੱਭ ਤੋਂ ਜ਼ਿਆਦਾ ਗਿਣਤੀ ਹੈ।
ਸਿਹਤ ਮੰਤਰਾਲੇ ਨੇ ਦਸਿਆ ਕਿ ਦੁਨੀਆਂ ਵਿਚ ਕੋਵਿਡ-19 ਤੋਂ ਸੱਭ ਤੋਂ ਪ੍ਰਭਾਵਤ 11 ਦੇਸ਼ਾਂ ਅਮਰੀਕਾ, ਬ੍ਰਾਜ਼ੀਲ, ਰੂਸ, ਪੇਰੂ, ਚਿਲੀ, ਮੈਕਸਿਕੋ, ਦਖਣੀ ਅਫ਼ਰੀਕਾ, ਬ੍ਰਿਟੇਨ, ਈਰਾਨ, ਪਾਕਿਸਤਾਨ, ਸਪੇਨ ਵਿਚ ਕੁਲ ਮਿਲਾ ਕੇ ਭਾਰਤ ਤੋਂ ਅੱਠ ਗੁਣਾਂ ਜ਼ਿਆਦਾ ਮਾਮਲੇ ਹਨ ਅਤੇ 14 ਗੁਣਾਂ ਜ਼ਿਆਦਾ ਮੌਤਾਂ ਹੋਈਆਂ ਹਨ। ਦੇਸ਼ ਵਿਚ ਹੁਣ ਵੀ 373379 ਲੋਕ ਪੀੜਤ ਹਨ ਜਿਨ੍ਹਾਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ ਚੌਥਾ ਦਿਨ ਹੈ ਜਦ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਆਈਸੀਐਮਆਰ ਮੁਤਾਬਕ 18 ਜੁਲਾਈ ਤਕ 13791869 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਸ ਵਿਚੋਂ 358127 ਨਮੂਨਿਆਂ ਦੀ ਜਾਂਚ ਸਨਿਚਰਵਾਰ ਨੂੰ ਹੋਈ। ਪਿਛਲੇ 24 ਘੰਟਿਆਂ ਵਿਚ ਹੋਈਆਂ 443 ਮੌਤਾਂ ਵਿਚੋਂ 144 ਦੀ ਮਹਾਰਾਸ਼ਟਰ, 93 ਦੀ ਕਰਨਾਟਕ, 88 ਦੀ ਤਾਮਿਲਨਾਡੂ, 52 ਦੀ ਆਂਧਰਾ ਪ੍ਰਦੇਸ਼, 27 ਦੀ ਪਛਮੀ ਬੰਗਾਲ, 26 ਦੀ ਦਿੱਲੀ, 24 ਦੀ ਯੂਪੀ, 17 ਦੀ ਹਰਿਆਣਾ, 16 ਦੀ ਗੁਜਰਾਤ ਅਤੇ ਨੌਂ ਜਣਿਟਾਂ ਦੀ ਮੱਧ ਪ੍ਰਦੇਸ਼ ਵਿਚ ਮੌਤ ਹੋਈ। ਬਿਹਾਰ, ਪੰਜਾਬ ਅਤੇ ਰਾਜਸਥਾਨ ਵਿਚ ਸੱਤ-ਸੱਤ ਮੌਤਾਂ ਹੋਈਆਂ।
ਤੇਲੰਗਾਨਾ ਵਿਚ ਛੇ, ਜੰਮੂ ਕਸ਼ਮੀਰ ਵਿਚ ਪੰਜ, ਉੜੀਸਾ ਅਤੇ ਪੁਡੂਚੇਰੀ ਵਿਚ ਤਿੰਨ ਤਿੰਨ, ਆਸਾਮ, ਤ੍ਰਿਪੁਰਾ ਅਤੇ ਕੇਰਲਾ ਵਿਚ ਦੋ ਦੋ ਜਦਕਿ ਚੰਡੀਗੜ੍ਹ, ਛੱਤੀਸਗੜ੍ਹ ਅਤੇ ਉਤਰਾਖੰਡ ਵਿਚ ਇਕ ਇਕ ਵਿਅਕਤੀ ਦੀ ਮੌਤ ਲਾਗ ਨਾਲ ਹੋਈ। ਇਸ ਮਾਰੂ ਬੀਮਾਰੀ ਨਾਲ ਹੁਣ ਤਕ ਕੁਲ 26816 ਮੌਤਾਂ ਹੋਈਆਂ ਹਨ ਜਿਨ੍ਹਾਂ ਵਿਚੋਂ ਸੱਭ ਤੋਂ ਵੱਧ 11596 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ। ਦਿੱਲੀ ਵਿਚ 3597, ਤਾਮਿਲਨਾਡੂ ਵਿਚ 2403, ਗੁਜਰਾਤ ਵਿਚ 2122, ਕਰਨਾਟਕ ਵਿਚ 1240, ਯੂਪੀ ਵਿਚ 1108, ਪਛਮੀ ਬੰਗਾਲÇ ਵਚ 1076, ਮੱਧ ਪ੍ਰਦੇਸ਼ ਵਿਚ 706 ਅਤੇ ਆਂਧਰਾ ਪ੍ਰਦੇਸ਼ ਵਿਚ 586 ਮਰੀਜ਼ਾਂ ਦੀ ਮੌਤ ਹੋਈ। (ਏਜੰਸੀ)