ਲਖਨਊ-ਆਗਰਾ ਐਕਸਪ੍ਰੈਸ ਵੇਅ ’ਤੇ ਭਿਆਨਕ ਸੜਕ ਹਾਦਸਾ, 5 ਮੌਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ’ਚ ਕਨੌਜ ਨੇੜੇ ਲਖਨਊ-ਆਗਰਾ ਐਕਸਪ੍ਰੈਸ ਵੇਅ ’ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ।

File Photo

ਲਖਨਊ, 19 ਜੁਲਾਈ : ਉਤਰ ਪ੍ਰਦੇਸ਼ ’ਚ ਕਨੌਜ ਨੇੜੇ ਲਖਨਊ-ਆਗਰਾ ਐਕਸਪ੍ਰੈਸ ਵੇਅ ’ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਬਿਹਾਰ ਤੋਂ ਦਿੱਲੀ ਜਾ ਰਹੀ ਇਕ ਨਿੱਜੀ ਬੱਸ ਐਕਸਪ੍ਰੈਸ ਵੇਅ ਤੋਂ ਕਰੀਬ 20 ਫ਼ੁੱਟ ਹੇਠਾਂ ਜਾ ਡਿੱਗੀ। ਇਸ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਕਨੌਜ ਦੇ ਮੈਡੀਕਲ ਕਾਲਜ ਅਤੇ ਇਟਾਵਾ ਦੇ ਸੈਫਈ ’ਚ ਭਰਤੀ ਕਰਵਾਇਆ ਗਿਆ ਹੈ।

 ਅਸਲ ’ਚ ਮਜ਼ਦੂਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਨਾਲ ਇਕ ਸਲੀਪਰ ਬੱਸ ਬਿਹਾਰ ਦੇ ਮਧੂਬਨੀ ਤੋਂ ਦਿੱਲੀ ਜਾ ਰਹੀ ਸੀ। ਬੱਸ ਐਕਸਪ੍ਰੈਸ ਵੇਅ ਤੋਂ ਲੰਘਦੇ ਸਮੇਂ ਕਨੌਜ ਦੇ ਸੌਰਖ ਨੇੜੇ ਖੜ੍ਹੀ ਇਕ ਲਗਜ਼ਰੀ ਕਾਰ ਨਾਲ ਟਕਰਾ ਗਈ। ਹਾਦਸੇ ਦੇ ਸਮੇਂ ਬੱਸ ਕਾਫ਼ੀ ਤੇਜ਼ ਰਫ਼ਤਾਰ ’ਤੇ ਚੱਲ ਰਹੀ ਸੀ। ਟੱਕਰ ਤੋਂ ਬਾਅਦ ਦੋਵੇਂ ਵਾਹਨ ਪਲਟ ਗਏ ਅਤੇ ਐਕਸਪ੍ਰੈਸ ਵੇਅ ਤੋਂ ਹੇਠਾਂ ਜਾ ਡਿੱਗੇ। (ਏਜੰਸੀ)