ਟਵਿੱਟਰ ’ਤੇ ਮੋਦੀ ਦੀ ਲੋਕਪ੍ਰਿਅਤਾ ਵਧੀ, 6 ਕਰੋੜ ਹੋਈ ਫ਼ਾਲੋਅਰਜ਼ ਦੀ ਗਿਣਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ ਤਕ ਅਪਣੀ ਗੱਲ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ। 

Modi Twitter

ਨਵੀਂ ਦਿੱਲੀ, 19 ਜੁਲਾਈ : ਲੋਕਾਂ ਤਕ ਅਪਣੀ ਗੱਲ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ। 
ਇਹੀ ਕਾਰਨ ਹੈ ਕਿ ਉਨ੍ਹਾਂ ਦੀ ਲੋਕਪ੍ਰਿਅਤਾ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ’ਤੇ ਲਗਾਤਾਰ ਵੱਧ ਰਹੀ ਹੈ। ਹੁਣ ਉਨ੍ਹਾਂ ਦੇ ਫ਼ਾਲੋਅਰਜ਼ ਦੀ ਗਿਣਤੀ 6 ਕਰੋੜ ਨੂੰ ਵੀ ਪਾਰ ਕਰ ਚੁੱਕੀ ਹੈ ਤੇ ਇਸ ਮੌਜਦੂਗੀ ਤੋਂ ਬਾਅਦ ਉਹ ਇਸ ਮੰਚ ’ਤੇ ਤੀਜੇ ਸੱਭ ਤੋਂ ਜ਼ਿਆਦਾ ਫ਼ਾਲੋਅਰਜ਼ ਵਾਲੇ ਆਗੂ ਬਣ ਗਏ ਹਨ। ਉਧਰ ਟਵਿੱਟਰ ਫ਼ਾਲੋਅਰਜ਼ ਦੇ ਲਿਹਾਜ਼ ਤੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ 12.9 ਕਰੋੜ ਫ਼ਾਲੋਅਰਜ਼ ਹਨ।                (ਏਜੰਸੀ)