ਉੱਤਰ ਪ੍ਰਦੇਸ਼ 'ਚ ਟੋਭੇ 'ਚ ਨਹਾਉਣ ਗਏ 5 ਮਾਸੂਮ ਡੁੱਬੇ, ਸਾਰਿਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਸਖ਼ਤ ਮਿਹਨਤ ਤੋਂ ਬਾਅਦ ਸਾਰੇ ਬੱਚਿਆਂ ਦੀਆਂ ਲਾਸ਼ਾਂ ਕੀਤੀਆਂ ਬਰਾਮਦ

photo

 

ਰਾਮਪੁਰ: ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਤੋਂ ਇਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਪਾਣੀ ਦੇ ਡੂੰਘੇ ਟੋਭੇ ਵਿਚ ਨਹਾਉਣ ਗਏ ਪੰਜ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਸਖ਼ਤ ਮਿਹਨਤ ਤੋਂ ਬਾਅਦ ਸਾਰੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਹਾਦਸੇ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦਾ ਮਾਹੌਲ ਹੈ।

 ਇਹ ਵੀ ਪੜ੍ਹੋ: ਪਿਓ-ਪੁੱਤ ਦੀ ਲੜਾਈ ਨੂੰ ਹਟਾਉਣ ਗਈ ਗੁਆਂਢਣ ਦਾ ਕਤਲ 

ਜਾਣਕਾਰੀ ਮੁਤਾਬਕ ਇਹ ਹਾਦਸਾ ਰਾਮਪੁਰ ਦੇ ਢਾਕੀਆ ਥਾਣੇ ਦੀ ਪੰਚਾਇਤ ਪਿੰਡ ਗਦਾਮਰ ਪੱਤੀ ਨੇੜੇ ਪਿੰਡ ਗਹਿਣੀ 'ਚ ਵਾਪਰਿਆ। ਦਸਿਆ ਗਿਆ ਹੈ ਕਿ ਸ਼ਰੀਫ ਪੁੱਤਰ ਸ਼ਬੀਰ ਵਾਸੀ ਪਿੰਡ ਢੱਕੀਆਂ ਥਾਣਾ ਸ਼ਾਹਬਾਦ (ਰਾਮਪੁਰ) ਦਾ ਇਥੇ ਇੱਟਾਂ ਦਾ ਭੱਠਾ ਹੈ। ਇੱਟਾਂ ਬਣਾਉਣ ਲਈ ਭੱਠੇ ਨੇੜੇ ਮਿੱਟੀ ਪੁੱਟ ਕੇ ਡੂੰਘੇ ਟੋਭੇ ਬਣਾਏ ਗਏ ਹਨ। ਬਰਸਾਤ ਕਾਰਨ ਇਨ੍ਹਾਂ ਟੋਭਿਆਂ ਵਿਚ ਉੱਪਰ ਤੱਕ ਪਾਣੀ ਜਮ੍ਹਾਂ ਹੋ ਗਿਆ ਹੈ। ਇਸ ਦੌਰਾਨ ਪੰਜੇ ਬੱਚੇ ਟੋਭੇ ਵਿਚ ਭਰੇ ਪਾਣੀ ਵਿਚ ਨਹਾਉਣ ਲੱਗੇ। ਦਸਿਆ ਗਿਆ ਹੈ ਕਿ ਇਸ ਦੌਰਾਨ ਸਾਰੇ ਬੱਚੇ ਪਾਣੀ 'ਚ ਡੁੱਬ ਗਏ।

 ਇਹ ਵੀ ਪੜ੍ਹੋ: ਇਕ ਵਾਰ ਫਿਰ ਜੇਲ ਚੋਂ ਬਾਹਰ ਆਵੇਗਾ ਸੌਦਾ ਸਾਧ, ਮਿਲੀ ਪੈਰੋਲ