ਜਨਰਲ ਕੋਚ ਦੇ ਯਾਤਰੀਆਂ ਨੂੰ 20 ਅਤੇ 50 ਰੁਪਏ ਵਿਚ ਮਿਲੇਗਾ ਖਾਣਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜਿਹੇ 'ਚ ਭਾਰਤੀ ਰੇਲਵੇ ਨੇ ਜਨਰਲ ਕੋਚ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਦਿਤੀ

photo

 

ਨਵੀਂ ਦਿੱਲੀ : ਸਟੇਸ਼ਨ ਫੋਟੋ ਬਿਲਾਸਪੁਰ 'ਤੇ ਜਨਰਲ ਕੋਚਾਂ ਦੇ ਰੁਕਣ ਵਾਲੀਆਂ ਥਾਵਾਂ 'ਤੇ ਹੀ ਕਾਊਂਟਰ ਦੀ ਸਹੂਲਤ ਰਹੇਗੀ। ਰੇਲਵੇ ਨੇ ਜਨਰਲ ਕੋਚ 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਵਿਸ਼ੇਸ਼ ਸਹੂਲਤ ਸ਼ੁਰੂ ਕੀਤੀ ਹੈ। ਉਨ੍ਹਾਂ ਨੂੰ ਹੁਣ ਸਿਰਫ਼ 20 ਰੁਪਏ ਵਿਚ ਪੂਰਾ ਖਾਣਾ ਅਤੇ 50 ਰੁਪਏ ਵਿਚ ਕੰਬੋ ਖਾਣਾ ਮਿਲੇਗਾ।
ਰੇਲਵੇ ਨੇ ਬਿਲਾਸਪੁਰ, ਰਾਏਪੁਰ ਅਤੇ ਗੋਂਦੀਆ ਸਮੇਤ ਦੇਸ਼ ਦੇ 64 ਚੁਣੇ ਹੋਏ ਅਤੇ ਪ੍ਰਮੁੱਖ ਸਟੇਸ਼ਨਾਂ 'ਤੇ ਇਹ ਸਹੂਲਤ ਸ਼ੁਰੂ ਕਰ ਦਿਤੀ ਹੈ, ਜਦਕਿ ਕਈ ਸਟੇਸ਼ਨਾਂ 'ਤੇ ਇਸ ਨੂੰ ਜਲਦੀ ਸ਼ੁਰੂ ਕਰਨ ਦੀ ਯੋਜਨਾ ਹੈ। ਰਾਹਤ ਦੀ ਗੱਲ ਇਹ ਹੈ ਕਿ ਫੂਡ ਸਟਾਲ ਪਲੇਟਫਾਰਮ 'ਤੇ ਅਜਿਹੀ ਜਗ੍ਹਾ 'ਤੇ ਲਗਾਇਆ ਜਾਵੇਗਾ ਜਿੱਥੇ ਟਰੇਨ ਦਾ ਜਨਰਲ ਕੋਚ ਰੁਕਦਾ ਹੈ।

ਇਹ ਭੋਜਨ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੀ ਰਸੋਈ ਯੂਨਿਟ ਤੋਂ ਸਪਲਾਈ ਕੀਤਾ ਜਾਵੇਗਾ। ਇਸ ਵਿਚ ਰਿਫਰੈਸ਼ਮੈਂਟ ਰੂਮ ਅਤੇ ਜਨ ਆਧਾਰ ਸ਼ਾਮਲ ਹਨ। ਭਾਰਤੀ ਰੇਲਵੇ ਨੂੰ ਆਮ ਲੋਕਾਂ ਦੀ ਜ਼ਿੰਦਗੀ ਦੀ ਲਾਈਫਲਾਈਨ ਮੰਨਿਆ ਜਾਂਦਾ ਹੈ। ਹਰ ਰੋਜ਼ ਕਰੋੜਾਂ ਯਾਤਰੀ ਰੇਲ ਰਾਹੀਂ ਸਫ਼ਰ ਕਰਦੇ ਹਨ। ਰੇਲਵੇ ਜਿੱਥੇ ਆਪਣੇ ਯਾਤਰੀਆਂ ਦੀ ਹਰ ਸਹੂਲਤ ਦਾ ਧਿਆਨ ਰੱਖਦਾ ਹੈ, ਉੱਥੇ ਹੀ ਯਾਤਰੀਆਂ ਦੀ ਸਹੂਲਤ ਲਈ ਸਮੇਂ-ਸਮੇਂ 'ਤੇ ਨਵੇਂ ਪ੍ਰਬੰਧ ਵੀ ਕਰਦਾ ਹੈ। ਅਜਿਹੇ 'ਚ ਭਾਰਤੀ ਰੇਲਵੇ ਨੇ ਜਨਰਲ ਕੋਚ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਦਿਤੀ ਹੈ।

ਨਵੀਂ ਪ੍ਰਣਾਲੀ ਤਹਿਤ ਜਨਰਲ ਕੋਚਾਂ ਦੇ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮਾਂ 'ਤੇ ਜਨਤਾ ਖਾਨਾ ਕਾਊਂਟਰ ਸਥਾਪਤ ਕੀਤੇ ਗਏ ਹਨ। ਯਾਤਰੀ ਇੱਥੋਂ ਭੋਜਨ ਅਤੇ ਪਾਣੀ ਖਰੀਦ ਕੇ ਯਾਤਰਾ ਨੂੰ ਸੁਵਿਧਾਜਨਕ ਬਣਾ ਸਕਣਗੇ।