ਰਾਜਸਥਾਨ: ਖੇਤ ਵਿਚ ਕੰਮ ਕਰ ਰਹੇ ਦਾਦੇ ਸਹੁਰੇ ਤੇ ਪੋਤ ਨੂੰਹ ਨੂੰ ਲੱਗਿਆ ਕਰੰਟ, ਦੋਵਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੋਸਟਮਾਰਟਮ ਲਈ ਭੇਜੀਆਂ ਮ੍ਰਿਤਕਾਂ ਦੀਆਂ ਲਾਸ਼ਾਂ

photo

 

 ਜੈਪੁਰ: ਰਾਜਸਥਾਨ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਨਾਗੌਰ 'ਚ ਖੇਤ 'ਚ ਕੰਮ ਕਰਦੇ ਸਮੇਂ ਬਿਜਲੀ ਦੀ ਤਾਰ ਟੁੱਟ ਕੇ ਕਿਸਾਨ 'ਤੇ ਡਿੱਗ ਗਈ। ਉਸਨੂੰ ਤੜਫਦਾ ਦੇਖ ਪੋਤ ਨੂੰਹ ਉਸਨੂੰ ਬਚਾਉਣ ਲਈ ਭੱਜੀ। ਇਸ ਦੌਰਾਨ ਉਹ ਵੀ ਕਰੰਟ ਦੀ ਲਪੇਟ ਵਿਚ ਆ ਗਈ। ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ। ਮਾਮਲਾ ਜਸਵੰਤਾਬਾਦ ਗ੍ਰਾਮ ਪੰਚਾਇਤ ਦੇ ਪਿੰਡ ਸੁਰਪੁਰਾ ਦਾ ਹੈ।

ਇਹ ਵੀ ਪੜ੍ਹੋ: PSPCL ਤੇ PSTCL ਵਲੋਂ ਅਪ੍ਰੈਲ 2022 ਤੋਂ ਹੁਣ ਤੱਕ ਦਿਤੀਆਂ ਗਈਆਂ 3972 ਨੌਕਰੀਆਂ

ਸੂਰਪੁਰਾ ਦੇ ਸੂਰਜਾਰਾਮ ਨੇ ਦਸਿਆ ਕਿ ਸਵੇਰੇ 8 ਵਜੇ ਉਸ ਦਾ ਦਾਦਾ ਜੀਵਨਰਾਮ ਮੇਘਵਾਲ (70) ਪੁੱਤਰ ਪੁਸਾਰਾਮ ਮੇਘਵਾਲ ਉਸ ਦੀ ਪਤਨੀ ਮਮਤਾ (30) ਨਾਲ ਘਰ ਤੋਂ ਦੋ ਕਿਲੋਮੀਟਰ ਦੂਰ ਖੇਤ ਗਿਆ ਸੀ। ਇਥੇ ਉਹਨ੍ਹਾਂ ਦਾ 8 ਵਿੱਘੇ ਦਾ ਖੇਤ ਹੈ। ਇਸ ਦੌਰਾਨ ਸਵੇਰੇ 10 ਵਜੇ  ਵਾਢੀ ਕਰਦੇ ਸਮੇਂ 11000 ਲਾਈਨ ਦੀ ਤਾਰ ਟੁੱਟ ਕੇ ਉਸ ਦੇ ਦਾਦਾ ਜੀਵਨਰਾਮ ਮੇਘਵਾਲ 'ਤੇ ਡਿੱਗ ਗਈ। ਆਪਣੇ ਦਾਦੇ ਸਹੁਰੇ ਨੂੰ ਤੜਫਦੇ ਦੇਖ  ਉਸ ਦੀ ਪਤਨੀ ਮਮਤਾ ਉਸ ਨੂੰ ਬਚਾਉਣ ਲਈ ਭੱਜੀ। ਇਸ ਦੌਰਾਨ ਉਹ ਵੀ ਕਰੰਟ  ਦੀ ਲਪੇਟ ਵਿਚ ਆ ਗਈ।

ਇਹ ਵੀ ਪੜ੍ਹੋ: ਭੋਗ ਸਮਾਗਮ ਮਗਰੋਂ ਗੁਰਦੁਆਰਾ ਸਾਹਿਬ 'ਚ ਹੀ ਚੱਲੀਆਂ ਗੋਲ਼ੀਆਂ, ਇਕ ਵਿਅਕਤੀ ਦੀ ਮੌਤ  

ਆਵਾਜ਼ ਸੁਣ ਕੇ ਗੁਆਂਢੀ ਖੇਤ 'ਚ ਕੰਮ ਕਰ ਰਹੇ ਮੋਤੀਰਾਮ ਅਤੇ ਉਸ ਦੇ ਪਰਿਵਾਰਕ ਮੈਂਬਰ ਦੌੜ ਕੇ ਆਏ। ਇਸ ਦੌਰਾਨ ਮੋਤੀਰਾਮ ਨੇ ਲਾਈਨਮੈਨ ਨੂੰ ਬੁਲਾ ਕੇ ਬਿਜਲੀ ਸਪਲਾਈ ਬੰਦ ਕਰਵਾ ਦਿਤੀ। ਦੂਜੇ ਪਾਸੇ ਮੋਤੀਰਾਮ ਦੀ ਸੂਚਨਾ 'ਤੇ ਜੀਵਾਰਾਮ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ ਅਤੇ ਜੀਵਨਰਾਮ ਅਤੇ ਮਮਤਾ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿਤਾ। ਦੋਵਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ, ਜਿਥੇ ਦੁਪਹਿਰ ਇਕ ਵਜੇ ਪੋਸਟਮਾਰਟਮ ਕੀਤਾ ਗਿਆ। ਸੂਚਨਾ ਮਿਲਣ ’ਤੇ ਸਰਪੰਚ ਰਾਮਾਵਤਾਰ ਬਾਣਾ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਕੇ ’ਤੇ ਪੁੱਜੇ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਨੀਪੁਰ ਵਿਚ ਦੋ ਔਰਤਾਂ ਉਤੇ ਜਿਨਸੀ ਹਮਲੇ ਦੀ ਘਿਨਾਉਣੀ ਕਾਰਵਾਈ ਦੀ ਸਖ਼ਤ ਨਿਖੇਧੀ 

ਜੀਵਨਰਾਮ ਦੇ ਦੋ ਪੁੱਤਰ ਹਨ, ਛੋਟੂਰਾਮ ਅਤੇ ਪੱਪੂਰਾਮ। ਛੋਟੂਰਾਮ ਦੇ ਦੋ ਪੁੱਤਰ ਸੂਰਜਰਾਮ ਅਤੇ ਬਿਯਾਰਾਮ ਵੀ ਹਨ। ਮ੍ਰਿਤਕ ਮਮਤਾ ਦਾ ਪਤੀ ਸੂਰਜਰਾਮ ਮੇਰਤਾ ਵਿਚ ਇਕ ਨਿੱਜੀ ਸਕੂਲ ਦੀ ਬੱਸ ਚਲਾਉਂਦਾ ਹੈ। ਹਾਦਸੇ ਦੇ ਸਮੇਂ ਸਾਰੇ ਘਰ ਵਿੱਚ ਮੌਜੂਦ ਸਨ।