ਖ਼ੁਦ 'ਤੇ ਕਰੋੜਾਂ ਖ਼ਰਚਣ ਵਾਲੇ ਮੋਦੀ ਵਲੋਂ ਕੇਰਲ ਨੂੰ 500 ਕਰੋੜ ਦੇਣਾ ਕਾਫ਼ੀ ਘੱਟ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਹੜ੍ਹ ਬਾਰੇ ਬੋਲਦਿਆਂ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲ ਦੇ ਲੋਕਾਂ ਦੇ ....

Jaiveer Shergill

ਨਵੀਂ ਦਿੱਲੀ : ਕੇਰਲ ਦੇ ਹੜ੍ਹ ਬਾਰੇ ਬੋਲਦਿਆਂ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲ ਦੇ ਲੋਕਾਂ ਦੇ ਜਾਨ ਮਾਲ ਨਾਲ ਰਾਜਨੀਤੀ ਕਰ ਰਹੇ ਹਨ। ਕੇਰਲ ਨੂੰ ਸਿਰਫ਼ 500 ਕਰੋੜ ਰੁਪਏ ਦਿਤੇ ਗਏ ਜਦਕਿ 2000 ਕਰੋੜ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਮੋਦੀ ਜਿਸ ਤਰ੍ਹਾਂ ਅਪਣੇ ਆਪ 'ਤੇ ਖ਼ਰਚ ਕਰਦੇ ਹਨ, ਉਸੇ ਤਰ੍ਹਾਂ ਕੇਰਲ ਦੀ ਮਦਦ ਕਰਨ।