ਪ੍ਰਧਾਨ ਮੰਤਰੀ ਪੈਨਸ਼ਨ ਯੋਜਨਾ : ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ 3000 ਰੁਪਏ ਮਹੀਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ, ਯਾਨੀ ਪੈਨਸ਼ਨ ਸਕੀਮ ਤਹਿਤ ਦੇਸ਼ ਦੇ ਤਕਰੀਬਨ 12 ਕਰੋੜ ਕਿਸਾਨ ਆਉਣਗੇ।

Pradhan mantri kisan pension yojana

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਮਾਨ ਧਨ ਯੋਜਨਾ, ਯਾਨੀ ਪੈਨਸ਼ਨ ਸਕੀਮ ਤਹਿਤ ਦੇਸ਼ ਦੇ ਤਕਰੀਬਨ 12 ਕਰੋੜ ਕਿਸਾਨ ਆਉਣਗੇ। ਪਹਿਲੇ ਪੜਾਅ ਵਿਚ 5 ਕਰੋੜ ਕਿਸਾਨਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ ਪਰ ਕੁਝ ਕਿਸਾਨ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਸ ਦਾ ਲਾਭ ਨਹੀਂ ਮਿਲੇਗਾ। ਖੇਤੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਿਸਾਨ ਪੈਨਸ਼ਨ ਯੋਜਨਾ ਲਈ ਕੁਝ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ।

ਇਸ ਯੋਜਨਾ ਤਹਿਤ 60 ਸਾਲ ਦੀ ਉਮਰ ਵਿਚ 3000 ਰੁਪਏ ਮਹੀਨਾ ਪੈਨਸ਼ਨ ਮਿਲੇਗੀ ਪਰ ਹਰ ਕੋਈ ਇਸ ਸਕੀਮ ਦਾ ਹੱਕਦਾਰ ਨਹੀਂ ਹੋਵੇਗਾ। ਖੇਤੀ ਮੰਤਰਾਲੇ ਵੱਲੋਂ ਜਾਰੀ ਸ਼ਰਤਾਂ ਮੁਤਾਬਕ ਇਸ ਸਕੀਮ ਤਹਿਤ 2 ਹੈਕਟੇਅਰ ਤੱਕ ਵਾਹੀਯੋਗ ਜ਼ਮੀਨ ਦੇ ਮਾਲਕ ਤੇ ਛੋਟੇ ਤੇ ਸੀਮਤ ਕਿਸਾਨ ਇਸ ਦਾ ਲਾਭ ਲੈ ਸਕਦੇ ਹਨ। ਮਤਲਬ ਸਾਫ ਹੈ ਰਿ ਜੇਕਰ ਕਿਸੇ ਕੋਲ ਵਾਹੀਯੋਗ ਜ਼ਮੀਨ ਜ਼ਿਆਦਾ ਹੈ ਤਾਂ ਇਸ ਸਕੀਮ ਦੇ ਘੇਰੇ ਤੋਂ ਬਾਹਰ ਹੋਵੇਗਾ।

ਮੰਤਰਾਲੇ ਮੁਤਾਬਕ ਇਸ ਦੀ ਰਜਿਸਟ੍ਰੇਸ਼ਨ ਲਈ ਕੋਈ ਫੀਸ ਨਹੀਂ ਹੋਵੇਗੀ। ਜੇਕਰ ਕੋਈ ਕਿਸਾਨ ਪੀਐਮ-ਕਿਸਾਨ ਨਿਧੀ ਯੋਜਨਾ ਦਾ ਲਾਭ ਲੈ ਰਿਹਾ ਹੈ ਤਾਂ ਉਸ ਤੋਂ ਕਈ ਦਸਤਾਵੇਜ਼ ਨਹੀਂ ਲਿਆ ਜਾਵੇਗਾ। ਇਸ ਯੋਜਨਾ ਤਹਿਤ ਪੀਐਮ-ਕਿਸਾਨ ਸਕੀਮ ਤੋਂ ਪ੍ਰਾਪਤ ਲਾਭ ਵਿਚੋਂ ਹੀ ਸਿੱਧਾ ਹੀ ਅੰਸ਼ਦਾਨ ਕਰਨ ਦਾ ਪ੍ਰਬੰਧ ਹੋਵੇਗਾ। ਇਸ ਲਈ ਆਪਣੀ ਜੇਬ ਵਿਚ ਪੈਸੇ ਖ਼ਰਚਣ ਦੀ ਲੋੜ ਨਹੀਂ ਹੋਵੇਗੀ।