ਮਹਿੰਗੀ ਹੋਣ ਜਾ ਰਹੀ ਹੈ Flights Ticket, 1 ਸਤੰਬਰ ਤੋਂ ਲਾਗੂ ਹੋਵੇਗਾ ਨਿਯਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਏਅਰਪੋਰਟ ਉੱਤੇ ਮੁਸਾਫਰਾਂ ਤੋਂ ਲਈ ਜਾਣ ਵਾਲੀ ਸਿਕਿਉਰਿਟੀ ਫੀਸ ਵਿਚ (Aviation Security Fees) ਵਾਧਾ ਕੀਤਾ ਹੈ।

Flight

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਏਅਰਪੋਰਟ ਉੱਤੇ ਮੁਸਾਫਰਾਂ ਤੋਂ ਲਈ ਜਾਣ ਵਾਲੀ ਸਿਕਿਉਰਿਟੀ ਫੀਸ ਵਿਚ (Aviation Security Fees) ਵਾਧਾ ਕੀਤਾ ਹੈ। ਇਸ ਵਾਰ ਸਰਕਾਰ ਨੇ ਐਵੀਏਸ਼ਨ ਸਿਕਿਉਰਿਟੀ ਫੀਸ ਵਿੱਚ 10 ਰੁਪਏ ਪ੍ਰਤੀ ਯਾਤਰੀ ਦੀ ਸਿਕਿਊਰਟੀ ਵਧਾਈ ਹੈ। ਹੁਣ ਐਵੀਏਸ਼ਨ ਸਿਕਿਉਰਿਟੀ ਫੀਸ ਵਧਕੇ 160 ਰੁਪਏ ਪ੍ਰਤੀ ਯਾਤਰੀ ਹੋ ਗਈ ਹੈ। ਇਹ ਵਾਧਾ 1 ਸਤੰਬਰ ਤੋਂ ਜਾਰੀ ਹੋਣ ਵਾਲੇ ਏਅਰ ਟਿਕਟ ਉੱਤੇ ਲਾਗੂ ਹੋਵੋਗਾ।

ਇਸ ਵਜ੍ਹਾ ਨਾਲ ਵਧਾਈ ਗਈ ਹੈ ਫੀਸ
ਏਅਰਪੋਰਟ ਉੱਤੇ ਵਧਦੇ ਸੁਰੱਖਿਆ ਖਰਚ ਦੀ ਲਾਗਤ ਨੂੰ ਪੂਰਾ ਕਰਨ ਲਈ ਐਵੀਏਸ਼ਨ ਸਿਕਿਉਰਿਟੀ ਫੀਸ ਵਿਚ ਵਾਧਾ ਕੀਤਾ ਗਿਆ ਹੈ। ਇਸ ਤੋਂ ਹਵਾਈ ਯਾਤਰਾ ਮਹਿੰਗੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੀ ਆਈ ਐਸ ਐਫ਼ ਦੇਸ਼ ਦੇ 61 ਏਅਰਪੋਰਟ ਉੱਤੇ ਸੁਰੱਖਿਆ ਉਪਲੱਬਧ ਕਰਵਾਉਂਦੀ ਹੈ। ਕੋਰੋਨਾ ਵਾਇਰਸ ਦੇ ਕਾਰਨ ਏਅਰਪੋਰਟ ਉੱਤੇ ਫੁਟਫਾਲ ਵਿੱਚ ਕਮੀ ਆਈ ਹੈ ਜਿਸ ਦੇ ਕਾਰਨ ਸੁਰੱਖਿਆ ਲਾਗਤ ਵਿਚ ਵਾਧਾ ਹੋਇਆ ਹੈ।

ਪਿਛਲੇ ਸਾਲ ਵਧਾਏ ਗਏ ਸਨ 20 ਰੁਪਏ
ਸਰਕਾਰ ਨੇ ਐਵੀਏਸ਼ਨ ਸਿਕਿਉਰਿਟੀ ਫੀਸ ਵਿਚ 2019 ਵਿਚ 20 ਰੁਪਏ ਦਾ ਵਾਧਾ ਕਰਕੇ 150 ਰੁਪਏ ਪ੍ਰਤੀ ਯਾਤਰੀ ਕੀਤੀ ਸੀ।ਉਦੋਂ ਏਅਰਪੋਰਟ ਆਪਰੇਟਰਾਂ ਨੇ ਕਿਹਾ ਸੀ ਕਿ ਕਈ ਸਾਲ ਪਹਿਲਾਂ ਨਿਰਧਾਰਤ 130 ਰੁਪਏ ਦੀ ਐਵੀਏਸ਼ਨ ਸਿਕਿਉਰਿਟੀ ਫੀਸ ਸੀ ਆਈ ਐਸ ਐਫ ਦੀ ਨਿਯੁਕਤੀ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਥੋੜਾ ਸੀ।ਇਸ ਪ੍ਰਕਾਰ ਤੋਂ ਘਰੇਲੂ ਫਲਾਈਟ ਵਿਚ ਅੰਤਰਰਾਸ਼ਟਰੀ ਯਾਤਰਾ ਉੱਤੇ ਵੀ ਸਿਕਿਉਰਿਟੀ ਫੀਸ ਵਿੱਚ ਵਾਧਾ ਕੀਤਾ ਗਿਆ ਹੈ।