ਕੇਂਦਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ, ਪੈਨਸ਼ਨ ਨਿਯਮਾਂ ’ਚ ਸਰਕਾਰ ਨੇ ਕੀਤਾ ਅਹਿਮ ਬਦਲਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ ਹੈ। ਸਰਕਾਰ ਨੇ ਮੁਲਾਜ਼ਮਾਂ ਲਈ ਪੈਨਸ਼ਨ ਨਿਯਮਾਂ ’ਚ ਬਦਲਾਅ ਕੀਤਾ ਹੈ।

Pension

ਨਵੀਂ ਦਿੱਲੀ, 17 ਅਗੱਸਤ : ਕੇਂਦਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ ਹੈ। ਸਰਕਾਰ ਨੇ ਮੁਲਾਜ਼ਮਾਂ ਲਈ ਪੈਨਸ਼ਨ ਨਿਯਮਾਂ ’ਚ ਬਦਲਾਅ ਕੀਤਾ ਹੈ। ਇਸ ਤੋਂ ਬਾਅਦ ਹੁਣ ਕਿਸੇ ਮੁਲਾਜ਼ਮ ਦੀ ਅਚਾਨਕ ਮੌਤ ਤੇ ਆਸ਼ਰਿਤ ਜਾਂ ਪਰਵਾਰਕ ਮੈਂਬਰਾਂ ਨੂੰ ਪ੍ਰੋਵਿਜ਼ਨਲ ਪੈਨਸ਼ਨ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਸਰਕਾਰ ਨੇ ਸੀਸੀਐਸ ਨਿਯਮ 1972 ਦੇ ਨਿਯਮ 80 ਏ ਦੇ ਅਧੀਨ ਕੱੁਝ ਪ੍ਰਬੰਧਾਂ ’ਚ ਢਿੱਲ ਦਿਤੀ ਹੈ ਤਾਂ ਜੋ ਕਲੇਮ ਕਰਦਿਆਂ ਸਮੇਂ ਸਮੱਸਿਆ ਨਾ ਆਵੇ।

ਸਰਕਾਰ ਨੇ ਇਸ ਕਦਮ ਨਾਲ ਦੇਸ਼ ਦੇ ਲੱਖਾਂ ਮੁਲਾਜ਼ਮਾਂ ਨੂੰ ਫ਼ਾਇਦਾ ਹੋਵੇਗਾ। ਅਜੇ ਤਕ ਪ੍ਰਚਲਿਤ ਨਿਯਮਾਂ ਮੁਤਾਬਕ ਫ਼ਾਰਮ ਨੰਬਰ 14 ਨਾਲ ਜੇ ਸਬੰਧਤ ਮੁਲਾਜ਼ਮ ਦਾ ਮੌਤ ਪ੍ਰਮਾਣ-ਪੱਤਰ ਤੇ ਬੈਂਕ ਸਬੰਧੀ ਵਿਵਰਨ ਜੇ ਦਿਤਾ ਜਾਂਦਾ ਹੈ ਤੇ ਇਨ੍ਹਾਂ ਕਾਗ਼ਜ਼ਾਤਾਂ ਨਾਲ ਦਫ਼ਤਰ ਨੂੰ ਇਤਰਾਜ਼ ਨਹੀਂ ਹੈ ਤਾਂ ਫ਼ੈਮਲੀ ਪੈਨਸ਼ਨ ਦੀ ਰਾਸ਼ੀ ਉਸ ਸਮੇਂ ਜਾਰੀ ਕਰ ਦਿਤੀ ਜਾਂਦੀ ਹੈ। ਹਾਲਾਂਕਿ ਮੌਤ ਹੋਣ ਦੀ ਦਸ਼ਾ ’ਚ ਗ੍ਰੈਚੂਟੀ ਜਾਰੀ ਕੀਤੇ ਜਾਣ ਦੇ ਨਿਯਮਾਂ ’ਚ ਫ਼ਿਲਹਾਲ ਕੋਈ ਬਦਲਾਅ ਨਹੀਂ ਹੈ।

ਜੇ ਕਿਸੇ ਮੁਲਾਜ਼ਮ ਦੀ ਪ੍ਰੋਵੀਜ਼ਨਲ ਪੈਨਸ਼ਨ ਜ਼ਿਆਦਾ ਬਣ ਗਈ ਹੈ ਤਾਂ ਬਾਅਦ ’ਚ ਇਸ ਰਾਸ਼ੀ ਨੂੰ ਮੌਤ ਗ੍ਰੈਚੂਟੀ ਤੋਂ ਬਣਨ ਵਾਲੀ ਰਾਸ਼ੀ ਤੋਂ ਕੱਟ ਕੇ ਸਮਾਯੋਜਿਤ ਕਰ ਲਈ ਜਾਵੇਗੀ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਲਈ ਹੁਣ ਇਹ ਨਵਾਂ ਨਿਯਮ ਬਣਾਇਆ ਗਿਆ ਹੈ ਕਿ ਜੇ ਸੇਵਾਕਾਲ ਦੀ ਮਿਆਦ ’ਚ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਆਸ਼ਰਿਤਾਂ, ਪਰਵਾਰਕ ਮੈਂਬਰਾਂ ਨੂੰ ਪ੍ਰੋਵੀਜ਼ਨਲ ਪੈਨਸ਼ਨ ਦਾ ਤੁਰਤ ਭੁਗਤਾਨ ਕਰ ਦਿਤਾ ਜਾਵੇਗਾ। ਇਸ ਕੇਸ ’ਚ ਫ਼ਾਈਨਲ ਆਪਰੇਸ਼ਨਲ ਕੇਜੂਅਲਟੀ ਦੀ ਰਿਪੋਰਟ ਲਈ ਕੋਈ ਵੀ ਇੰਤਜ਼ਾਰ ਨਹੀਂ ਕਰੇਗਾ। (ਏਜੰਸੀ)