ਕੋਰੋਨਾ ਵਾਇਰਸ ਨੂੰ ਮਾਤ ਦੇਣ ਪਿਛੋਂ ਦੂਜੀ ਵਾਰ ਨਹੀਂ ਹੁੰਦਾ ਲਾਗ ਦਾ ਖ਼ਤਰਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾਵਾਇਰਸ  ਫੈਲਣ ਬਾਰੇ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਹ ਲੋਕ ਜਿਨ੍ਹਾਂ ਦੇ

Corona Virus

ਨਵੀਂ ਦਿੱਲੀ, 17 ਅਗੱਸਤ : ਕੋਰੋਨਾਵਾਇਰਸ  ਫੈਲਣ ਬਾਰੇ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਹ ਲੋਕ ਜਿਨ੍ਹਾਂ ਦੇ ਸਰੀਰ ਨੇ ਇਸ ਲਾਗ ਵਿਰੁਧ ਐਂਟੀਬਾਡੀਜ਼ ਬਣਾ ਲਿਆ ਹਨ, ਉਨ੍ਹਾਂ ਨੂੰ ਦੂਜੀ ਵਾਰ ਸੰਕਰਮਣ ਦਾ ਖ਼ਤਰਾ ਨਹੀਂ ਹੁੰਦਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਸੀਆਟਲ ਤੋਂ ਇਕ ਮੱਛੀ ਫੜਨ ਵਾਲਾ ਜਹਾਜ਼ ਨਿਕਲਿਆ ਸੀ।

ਇਸ ਵਿਚ 3 ਅਜਿਹੇ ਲੋਕ ਹੀ ਪਾਏ ਗਏ ਹਨ, ਜੋ ਲਾਗ ਤੋਂ ਉਭਰੇ ਸਨ ਤੇ ਕੋਰੋਨਾ ਪੀੜਤਾਂ ਵਿਚ ਰਹਿਣ ਦੇ ਬਾਵਜੂਦ ਇਨ੍ਹਾਂ ਉਤੇ ਵਾਇਰਸ ਦਾ ਅਸਰ ਨਹੀਂ ਹੋਇਆ। ਇਹ ਰਿਪੋਰਟਾਂ ਮੱਛੀ ਫੜਨ ਵਾਲੇ ਸਮੁੰਦਰੀ ਜਹਾਜ਼ ਤੋਂ ਸੀਆਟਲ ਤੋਂ ਰਵਾਨਾ ਹੋਣ ਤੋਂ ਪਹਿਲਾਂ ਤੇ ਵਾਪਸ ਆਉਣ ਉਤੇ ਲਈ ਗਈ ਐਂਡੀਬਾਡੀਜ਼ ਦੇ ਨਾਲ-ਨਾਲ ਆਰਟੀ-ਪੀਸੀਆਰ ਟੈਸਟਾਂ ’ਤੇ ਆਧਾਰਤ ਹਨ। ਸਮੁੰਦਰ ਵਿਚ 18 ਦਿਨਾਂ ਦੌਰਾਨ ਉਸ ਜਹਾਜ਼ ਵਿਚ ਚਾਲਕ ਦਲ ਦੇ 122 ਮੈਂਬਰਾਂ ਵਿਚੋਂ 104 ਇਕੋ ਸਰੋਤ ਤੋਂ ਕੋਰੋਨਾ ਵਾਇਰਸ ਦੇ ਲਪੇਟੇ ਵਿਚ ਆ ਗਏ।

ਇਹ ਖੋਜ ਸ਼ੁੱਕਰਵਾਰ ਨੂੰ ਪ੍ਰੀਪ੍ਰਿੰਟ ਸਰਵਰ ਮੈਡਰਿਕਸ ’ਤੇ ਪ੍ਰਕਾਸ਼ਤ ਕੀਤੀ ਗਈ ਸੀ। ਇਹ ਖੋਜ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਅਤੇ ਸੀਐਟਲ ਦੇ ਫ਼ਰੈੱਡ ਹਚ ਕੈਂਸਰ ਰਿਸਰਚ ਸੈਂਟਰ ਦੇ ਖੋਜਕਰਤਾਵਾਂ ਦੁਆਰਾ ਕੀਤੀ ਗਈ ਹੈ। ਇਹ ਖੋਜ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਉਹ ਇਸ ਤੱਥ ਨੂੰ ਨੇੜਿਉਂ ਦਰਸਾਉਂਦੀਆਂ ਹਨ ਕਿ ਅਮਿਊਨਿਟੀ ਵਧਾਉਣ ਲਈ ਟੀਕਿਆਂ ਦੀ ਵਰਤੋਂ ਕਰਨ ਦੀ ਦੁਨੀਆਂ ਦੀ ਮੁੱਖ ਰਣਨੀਤੀ ਅਸਲ ਵਿਚ ਇਕ ਮਹਾਂਮਾਰੀ ਨੂੰ ਰੋਕਣ ਲਈ ਕੰਮ ਕਰ ਸਕਦੀ ਹੈ।

ਖੋਜ ਵਿਚ ਕਿਹਾ ਹੈ ਕਿ ਕੁੱਲ 104 ਲੋਕਾਂ ਦਾ ਆਰਟੀ-ਪੀਸੀਆਰ ਸਕਾਰਾਤਮਕ ਵਾਇਰਲ ਟੈਸਟ ਸੀ। ਇਹ ਸਮੁੰਦਰੀ ਜਹਾਜ਼ ਵਿਚ ਲਾਗ ਦੇ ਹਮਲੇ ਨੂੰ 85.2 ਫ਼ੀ ਸਦੀ ਵਧਾਉਂਦਾ ਹੈ। ਸਮੁੰਦਰੀ ਜਹਾਜ਼ ਵਿਚ ਮੌਜੂਦ ਸਿਰਫ਼ ਤਿੰਨ ਵਿਅਕਤੀਆਂ ਦੀ ਸੀਰੋਲਾਜੀਕਲ ਜਾਂਚ ਕੀਤੀ ਗਈ। ਇਹ ਪਾਇਆ ਗਿਆ ਕਿ ਉਹ ਪਹਿਲਾਂ ਲਾਗ ਦਾ ਸ਼ਿਕਾਰ ਹੋ ਕੇ ਠੀਕ ਹੋ ਗਏ ਸਨ। ਜਦੋਂ ਜਹਾਜ਼ ਵਿਚ ਕੋਰੋਨਾ ਵਾਇਰਸ ਦੀ ਲਾਗ ਫੈਲ ਗਈ ਤਾਂ ਇਨ੍ਹਾਂ ਤਿੰਨਾਂ ਲੋਕਾਂ ਨੂੰ ਕੁਝ ਨਹੀਂ ਹੋਇਆ। ਕੋਰੋਨਾ ਦੇ ਲੱਛਣ ਵੀ ਨਹੀਂ ਉਭਰੇ। (ਏਜੰਸੀ)