Zydus Cadila ਦੀ ਕੋਰੋਨਾ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

12 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਲਈ ਕਾਰਗਰ

India approves Zydus Cadila's Covid-19 vaccine for emergency

ਨਵੀਂ ਦਿੱਲੀ: ਭਾਰਤੀ ਕੰਪਨੀ ਜਾਇਡਸ ਕੈਡਿਲਾ ਦੀ ਕੋਰੋਨਾ ਵੈਕਸੀਨ ਜਾਇਕੋਵ-ਡੀ ਨੂੰ ਡੀਜੀਸੀਆਈ ਨੇ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਦੁਨੀਆਂ ਦੀ ਪਹਿਲੀ ਡੀਐਨਏ ’ਤੇ ਅਧਾਰਿਤ ਵੈਕਸੀਨ ਹੈ। ਇਹ ਵੈਕਸੀਨ 12 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਲਗਾਈ ਜਾ ਸਕੇਗੀ।

ਹੋਰ ਪੜ੍ਹੋ: ਵਿਰੋਧੀ ਪਾਰਟੀਆਂ ਦੀ ਬੈਠਕ ਵਿਚ ਸੋਨੀਆ ਗਾਂਧੀ ਦੀ ਅਪੀਲ, 'ਭਾਜਪਾ ਖਿਲਾਫ਼ ਇਕਜੁੱਟ ਹੋਣ ਸਾਰੀਆਂ ਧਿਰਾਂ'

ਜਾਇਡਸ ਕੈਡਿਲਾ ਮੁਤਾਬਕ ਉਸ ਨੇ ਭਾਰਤ ਵਿਚ ਹੁਣ ਤੱਕ 50 ਤੋਂ ਜ਼ਿਆਦਾ ਸੈਂਟਰਾਂ ’ਤੇ ਵੈਕਸੀਨ ਲਈ ਸਭ ਤੋਂ ਵੱਡਾ ਕਲੀਨਿਕਲ ਟਰਾਇਲ ਕੀਤਾ ਹੈ। ਇਹ ਦੇਸ਼ ਵਿਚ ਉਪਲਬਧ ਚੌਥੀ ਵੈਕਸੀਨ ਹੋਵੇਗੀ। ਹੁਣ ਤੱਕ ਭਾਰਤ ਵਿਚ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ, ਭਾਰਤ ਬਾਇਓਟੈੱਕ ਦੀ ਕੋਵੈਕਸੀਨ ਅਤੇ ਰੂਸ ਦੀ ਸਪੁਤਨਿਕ-ਵੀ ਵਰਤੀ ਜਾ ਰਹੀ ਹੈ।

ਹੋਰ ਪੜ੍ਹੋ: ਅਕਾਲੀ ਦਲ ਨੂੰ ਵੋਟ ਪਾਉਣਾ ਮਤਲਬ ਭਾਜਪਾ ਨੂੰ ਵੋਟ ਪਾਉਣ ਦੇ ਬਰਾਬਰ: ਰਾਘਵ ਚੱਢਾ

ਭਾਰਤ ਵਿਚ ਲਗਾਈਆਂ ਜਾ ਰਹੀਆਂ ਤਿੰਨ ਵੈਕਸੀਨ ਡਬਲ ਡੋਜ਼ ਵਾਲੀਆਂ ਹਨ। ਜਾਨਸਨ ਐਂਡ ਜਾਨਸਨ ਅਤੇ ਸਪੁਤਨਿਕ ਲਾਈਟ ਵਰਗੀਆਂ ਸਿੰਗਲ ਡੋਜ਼ ਵੈਕਸੀਨ ਵੀ ਹਨ, ਜੋ ਆਉਣ ਵਾਲੇ ਸਮੇਂ ਵਿਚ ਭਾਰਤ ਵਿਚ ਆ ਸਕਦੀਆਂ ਹਨ ਪਰ ਜਾਇਕੋਵ-ਡੀ ਵੈਕਸੀਨ ਇਹਨਾਂ ਸਭ ਨਾਲੋਂ ਵੱਖਰੀ ਹੈ। ਇਸ ਵੈਕਸੀਨ ਦੀਆਂ ਤਿੰਨ ਖੁਰਾਕਾਂ ਲਗਾਈਆਂ ਜਾਣਗੀਆਂ।