ਕਲਯੁਗੀ ਮਾਮੇ ਨੇ ਆਪਣੀ ਹੀ ਭਾਣਜੀ ਦਾ ਚਾਕੂ ਮਾਰ ਕੇ ਕੀਤਾ ਕਤਲ, PU ਦੀ ਵਿਦਿਆਰਥਣ ਸੀ ਅੰਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮੁਲਜ਼ਮ ਮਾਮੇ ਨੂੰ ਕੀਤਾ ਗ੍ਰਿਫਤਾਰ

knife attack

 

 ਚੰਡੀਗੜ੍ਹ: ਚੰਡੀਗੜ੍ਹ ਸ਼ਹਿਰ ਦੇ ਸੈਕਟਰ-41  ਤੋਂ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਇਥੇ ਇਕ ਕਲਯੁਗੀ ਮਾਮੇ ਨੇ ਆਪਣੀ ਭਾਣਜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਵੇਰੇ 6 ਵਜੇ ਦੀ ਹੈ। ਮ੍ਰਿਤਕ ਲੜਕੀ ਦੀ ਪਛਾਣ 22 ਸਾਲਾ ਅੰਜਲੀ ਵਜੋਂ ਹੋਈ ਹੈ। ਅੰਜਲੀ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਸੀ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਮਾਮੇ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਮਾਮੇ ਨੇ ਅੰਜਲੀ ਦੇ ਗਲੇ ਤੇ ਛਾਤੀ 'ਤੇ ਚਾਕੂ ਨਾਲ 2-3 ਵਾਰ ਕੀਤੇ ਹਨ। ਦੋਸ਼ੀ ਨੇ ਅੰਜਲੀ 'ਤੇ ਉਸ ਸਮੇਂ ਹਮਲਾ ਕੀਤਾ।

 

 

ਜਦੋਂ ਉਸ ਦੀ ਮਾਂ ਤੇ ਭਰਾ ਵੀ ਘਰ 'ਚ ਸਨ ਪਰ ਉਹ ਦੂਜੇ ਕਮਰੇ 'ਚ ਮੌਜੂਦ ਸਨ। ਦੋਸ਼ੀ ਅੰਜਲੀ 'ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਪਰ ਪੁਲਿਸ ਨੇ ਉਸ ਦੀ ਭਾਲ ਕੀਤੀ ਅਤੇ ਇਲਾਕੇ 'ਚੋਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ।