Afghanistan Accident News: ਅਫ਼ਗਾਨਿਸਤਾਨ ਵਿਚ 73 ਲੋਕਾਂ ਦੀ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਰੱਕ ਤੇ ਮੋਟਰਸਾਈਕਲ ਨਾਲ ਟਕਰਾਈ ਤੇਜ਼ ਰਫ਼ਤਾਰ ਬੱਸ, ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ

Afghanistan accident News in punjabi

Afghanistan accident News in punjabi : ਪੱਛਮੀ ਅਫ਼ਗਾਸਤਾਨ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 73 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਈਰਾਨ ਤੋਂ ਪਰਤ ਰਹੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਬੱਸ ਇੱਕ ਟਰੱਕ ਅਤੇ ਮੋਟਰਸਾਈਕਲ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਸਥਾਨਕ ਪੁਲਿਸ ਅਤੇ ਇੱਕ ਸੂਬਾਈ ਅਧਿਕਾਰੀ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ।

ਹੇਰਾਤ ਸੂਬੇ ਦੀ ਪੁਲਿਸ ਨੇ ਕਿਹਾ ਕਿ ਇਹ ਹਾਦਸਾ ਬੱਸ ਦੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਨ ਹੋਇਆ। ਸੂਬਾਈ ਅਧਿਕਾਰੀ ਮੁਹੰਮਦ ਯੂਸਫ਼ ਸਈਦੀ ਨੇ ਏਐਫਪੀ ਨੂੰ ਦੱਸਿਆ ਕਿ ਬੱਸ ਅਫਗਾਨੀਆਂ ਨੂੰ ਲੈ ਕੇ ਜਾ ਰਹੀ ਸੀ ਜੋ ਹਾਲ ਹੀ ਵਿੱਚ ਈਰਾਨ ਤੋਂ ਵਾਪਸ ਆਏ ਸਨ ਅਤੇ ਰਾਜਧਾਨੀ ਕਾਬੁਲ ਜਾ ਰਹੇ ਸਨ। 

ਮਰਨ ਵਾਲਿਆਂ ਵਿੱਚ 17 ਬੱਚੇ ਵੀ ਸ਼ਾਮਲ ਸਨ। ਟਰੱਕ ਵਿੱਚ ਸਵਾਰ 2 ਲੋਕ ਅਤੇ ਮੋਟਰਸਾਈਕਲ 'ਤੇ ਸਵਾਰ 2 ਲੋਕ ਵੀ ਮਾਰੇ ਗਏ।  ਜਾਣਕਾਰੀ ਅਨੁਸਾਰ ਇਸ ਦਰਦਨਾਕ ਸੜਕ ਹਾਦਸੇ ਵਿੱਚ ਸਿਰਫ਼ 3 ਲੋਕ ਹੀ ਬਚ ਸਕੇ। ਤਿੰਨਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਤਿੰਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

(For more news apart from “Afghanistan accident News in punjabi, ” stay tuned to Rozana Spokesman.)