Himachal Earthquake News: ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਚ ਇੱਕ ਘੰਟੇ ਦੇ ਅੰਦਰ ਦੋ ਵਾਰ ਆਇਆ ਭੂਚਾਲ, ਡਰੇ ਲੋਕ ਘਰਾਂ ਵਿਚੋਂ ਆਏ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

3.3 ਅਤੇ 4 ਮਾਪੀ ਗਈ ਤੀਬਰਤਾ, ਸਵੇਰੇ 3:27 ਵਜੇ ਤੇ 4:39 ਵਜੇ ਲੱਗੇ ਭੂਚਾਲ ਦੇ ਝਟਕੇ

Himachal Earthquake News in punjabi

Himachal Earthquake News in punjabi : ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਅੱਜ ਸਵੇਰੇ ਇੱਕ ਘੰਟੇ ਦੇ ਅੰਦਰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 3.3 ਤੀਬਰਤਾ ਦਾ ਪਹਿਲਾ ਭੂਚਾਲ ਸਵੇਰੇ 3:27 ਵਜੇ ਆਇਆ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 20 ਕਿਲੋਮੀਟਰ ਸੀ।

ਦੂਜਾ ਭੂਚਾਲ ਸਵੇਰੇ 4:39 ਵਜੇ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4 ਦਰਜ ਕੀਤੀ ਗਈ। ਹਾਲਾਂਕਿ, ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।  ਜਿਵੇਂ ਹੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਲੋਕ ਡਰ ਗਏ ਤੇ ਘਰਾਂ ਵਿਚੋਂ ਬਾਹਰ ਆ ਗਏ। 

(For more news apart from “Himachal Earthquake News in punjabi , ” stay tuned to Rozana Spokesman.)