ਕੌਣ ਹਨ ਇੰਡੀਆ ਗੱਠਜੋੜ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਲਈ ਐਲਾਨੇ ਗਏ ਉਮੀਦਵਾਰ ਰਿਟਾਇਰਡ ਜਸਟਿਸ ਬੀ. ਸੁਦਰਸ਼ਨ ਰੇਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਨਡੀਏ ਉਮੀਦਵਾਰ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਹੋਵੇਗਾ ਮੁਕਾਬਲਾ

Who is the candidate announced by the India Alliance for the post of Vice President: Retired Justice B. Sudarshan Reddy

Retired Justice B. Sudarshan Reddy news : ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਵਿਰੋਧੀ ਧਿਰ (ਇੰਡੀਆ) ਗੱਠਜੋੜ ਵੱਲੋਂ ਰਿਟਾਇਰਡ ਜਸਟਿਸ ਬੀ. ਸੁਦਰਸ਼ਨ ਰੇਡੀ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਬੀ. ਸੁਦਰਸ਼ਨ ਰੇਡੀ ਨੇ 16 ਸਾਲ ਤੋਂ ਜ਼ਿਆਦਾ ਸਮੇਂ ਤੱਕ ਦੇਸ਼ ਦੀਆਂ ਸੰਵਿਧਾਨਕ ਅਦਾਲਤਾਂ ’ਚ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। ਜੁਲਾਈ 1946 ’ਚ ਜਨਮੇ ਰੇਡੀ ਨੂੰ 2 ਮਈ 1995 ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ। 5 ਦਸੰਬਰ 2005 ਨੂੰ ਉਨ੍ਹਾਂ ਨੂੰ ਗੁਹਾਟੀ ਹਾਈ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ ਜਦਕਿ 12 ਜਨਵਰੀ 2007 ਨੂੰ ਉਹ ਸੁਪਰੀਮ ਕੋਰਟ ਦੇ ਜੱਜ ਬਣੇ ਅਤੇ 8 ਜੁਲਾਈ 2011 ਨੂੰ ਹੋ ਸੇਵਾ ਮੁਕਤ ਹੋਏ।

ਜਨਮ : 8 ਜੁਲਾਈ 1946, ਚਿਤੁਰ ਜ਼ਿਲ੍ਹਾ, ਆਂਧਰਾ ਪ੍ਰਦੇਸ਼
ਸਿੱਖਿਆ : ਬੀ.ਏ., ਐਲ.ਐਲ.ਬੀ.
ਸ਼ੁਰੂਆਤ : ਆਂਧਰਾ ਪ੍ਰਦੇਸ਼ ਹਾਈ ਕੋਰਟ ’ਚ ਵਕਾਲਤ
ਕਾਨੂੰਨੀ ਕੈਰੀਅਰ
1971 : ਆਂਧਰਾ ਪ੍ਰਦੇਸ਼ ਹਾਈ ਕੋਰਟ ’ਚ ਵਕਾਲਤ ਦੀ ਸ਼ੁਰੂਆਤ ਕੀਤੀ। ਸੰਵਿਧਾਨ, ਸਿਵਲ, ਅਪਰਾਧਿਕ ਅਤੇ ਕਰਜ਼ਾ ਮਾਮਲਿਆਂ ਦੇ ਮਾਹਿਰ
1988 :ਆਂਧਰਾ ਪ੍ਰਦੇਸ਼ ਦੇ ਐਡਵੋਕੇਟ ਜਨਰਲ ਨਿਯੁਕਤ ਹੋਏ।
1995 : ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਜੱਜ ਬਣੇ।
2005 : ਗੁਹਾਟੀ ਹਾਈ ਕੋਰਟ ਦੇ ਮੁੱਖ ਜੱਜ ਨਿਯੁਕਤ ਹੋਏ।
2007 : ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ।
2011 : ਸੁਪਰੀਮ ਕੋਰਟ ਤੋਂ ਸੇਵਾ ਮੁਕਤ ਹੋਏ।

ਜ਼ਿਕਰਯੋਗ ਹੈ ਕਿ 9 ਸਤੰਬਰ ਨੂੰ ਹੋਣ ਵਾਲੀ ਉਪ ਰਾਸ਼ਟਰਪਤੀ ਦੀ ਚੋਣ ਦੌਰਾਨ ਉਨ੍ਹਾਂ ਦਾ ਮੁਕਬਲਾ ਐਨਡੀਏ ਦੇ ਉਮੀਦਵਾਰ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਹੋਵੇਗਾ।