ਭੀਮਾ ਕੋਰੇਗਾਂਵ : ਸੁਪਰੀਮ ਕੋਰਟ 'ਚ ਚੱਲੀ ਤਿੱਖੀ ਬਹਿਸ, ਫੈਸਲਾ ਸੁਰੱਖਿਅਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੀਮਾ ਕੋਰੇਗਾਂਵ ਹਿੰਸਾ ਮਾਮਲੇ ਵਿਚ ਨਕਸਲ ਕਨੈਕਸ਼ਨ ਦੇ ਆਰੋਪਾਂ 'ਤੇ ਪਹਿਲਾਂ ਗ੍ਰਿਫ਼ਤਾਰ ਅਤੇ ਹੁਣ ਨਜ਼ਰਬੰਦ ਐਕਟਿਵਿਸਟਸ 'ਤੇ ਸੁਪਰੀਮ ਕੋਰਟ ਨੇ ਅਪਣਾ ਫੈਸਲਾ...

Supreme Court of India

ਨਵੀਂ ਦਿੱਲੀ : ਭੀਮਾ ਕੋਰੇਗਾਂਵ ਹਿੰਸਾ ਮਾਮਲੇ ਵਿਚ ਨਕਸਲ ਕਨੈਕਸ਼ਨ ਦੇ ਆਰੋਪਾਂ 'ਤੇ ਪਹਿਲਾਂ ਗ੍ਰਿਫ਼ਤਾਰ ਅਤੇ ਹੁਣ ਨਜ਼ਰਬੰਦ ਐਕਟਿਵਿਸਟਸ 'ਤੇ ਸੁਪਰੀਮ ਕੋਰਟ ਨੇ ਅਪਣਾ ਫੈਸਲਾ ਸੁਰੱਖਿਅਤ ਰੱਖਿਆ ਹੈ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਪੁਲਿਸ ਅਤੇ ਕਾਰਕੁਨਾਂ, ਦੋਹਾਂ ਪੱਖਾਂ ਤੋਂ ਸੋਮਵਾਰ ਤੱਕ ਲਿਖਤੀ ਨੋਟ ਦਾਖਲ ਕਰਨ ਨੂੰ ਕਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕਾਰਕੁਨਾਂ ਵਲੋਂ ਦਾਖਲ ਅਰਜ਼ੀ ਵਿਚ ਇਸ ਮਾਮਲੇ ਨੂੰ ਮਨਘੜਤ ਦੱਸਦੇ ਹੋਏ ਐਸਆਈਟੀ ਜਾਂਚ ਦੀ ਮੰਗ ਕੀਤੀ ਗਈ ਹੈ। ਵੀਰਵਾਰ ਨੂੰ ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਕਾਰਕੁਨਾਂ ਵਲੋਂ ਸੀਨੀਅਰ ਵਕੀਲ ਆਨੰਦ  ਗਰੋਵਰ ਪੇਸ਼ ਹੋਏ।

ਗਰੋਵਰ ਨੇ ਦਲੀਲ ਦਿਤੀ ਕਿ ਪੁਲਿਸ ਜਿਸ ਲੈਟਰ ਦਾ ਜ਼ਿਕਰ ਕਰ ਰਹੀ ਹੈ ਉਸ ਦਾ ਕੰਟੈਂਟ ਹਿੰਦੀ ਵਿਚ ਹੈ। ਗਰੋਵਰ ਨੇ ਬੈਂਚ ਨੂੰ ਕਿਹਾ ਕਿ ਪੁਲਿਸ ਕਹਿ ਰਹੀ ਹੈ ਕਿ ਰੋਨਾ ਵਿਲਸਨ ਅਤੇ ਸੁਧਾ ਭਾਰਦਵਾਜ ਨੇ ਚਿੱਠੀ ਲਿਖੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੰਟੈਂਟ ਤੋਂ ਸਾਫ਼ ਹੁੰਦਾ ਹੈ ਕਿ ਕਿਸੇ ਮਰਾਠੀ ਜਾਣਨ ਵਾਲੇ ਨੇ ਹਿੰਦੀ ਵਿਚ ਚਿੱਠੀ ਲਿਖੀ ਹੈ। ਗਰੋਵਰ ਨੇ ਕਿਹਾ ਕਿ ਇਸ ਆਧਾਰ 'ਤੇ ਇਹ ਮਾਮਲਾ ਫਰਜ਼ੀ ਲੱਗਦਾ ਹੈ। ਕਾਰਕੁਨਾਂ ਵਲੋਂ ਪੇਸ਼ ਹੋਏ ਐਡਵੋਕੇਟ ਅਭੀਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਪੁਲਿਸ ਦੇ ਟਰਾਂਜ਼ਿਟ ਰਿਮਾਂਡ ਵਿਚ ਵੀ ਲੈਟਰ ਦਾ ਜ਼ਿਕਰ ਨਹੀਂ ਹੈ।

ਜਿਸ ਮਾਓਵਾਦੀ ਪਲਾਟਿੰਗ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਸ ਦਾ ਕੋਈ ਰਿਕਾਰਡ ਕੋਰਟ ਵਿਚ ਪੇਸ਼ ਨਹੀਂ ਕੀਤਾ ਗਿਆ। ਸਿੰਘਵੀ ਨੇ ਕਿਹਾ ਕਿ ਪੁਲਿਸ ਨੇ ਮੀਡੀਆ ਦੇ ਸਾਹਮਣੇ ਚਿੱਠੀ ਦਿਖਾਇਆ ਕਿ ਪੀਐਮ ਦੀ ਹੱਤਿਆ ਦੀ ਸਾਜ਼ਿਸ਼ ਹੈ ਉਤੇ ਕਿਸੇ ਵੀ ਐਫਆਈਆਰ ਵਿਚ ਇਸ ਦਾ ਜ਼ਿਕਰ ਨਹੀਂ ਹੈ। ਇਸ ਮਾਮਲੇ ਵਿਚ ਐਫਆਈਆਰ ਕਰਾਉਣ ਵਾਲੇ ਵਿਅਕਤੀ ਵੱਲੋਂ ਵਕੀਲ ਹਰੀਸ਼ ਸਾਲਵੇ ਪੇਸ਼ ਹੋਏ।  ਸਾਲਵੇ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਨਾਲ ਕਾਰਕੁਨਾਂ ਦੀ ਗੁਹਾਰ ਨੂੰ ਸਵੀਕਾਰ ਕਰ ਲਿਆ ਜਾਵੇਗਾ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਅਸੀਂ ਨਾ ਤਾਂ ਐਨਆਈਏ ਨਾ ਸੀਬੀਆਈ ਅਤੇ ਨਾ ਹੀ ਪੁਲਿਸ 'ਤੇ ਵਿਸ਼ਵਾਸ ਰੱਖਦੇ ਹਾਂ।

ਇਸ ਮੌਕੇ 'ਤੇ ਐਸਆਈਟੀ 'ਤੇ ਮੰਗ ਅਣਚਾਹੇ ਅਤੇ ਗੈਰ ਜ਼ਰੂਰੀ ਹੈ। ਚੀਫ਼ ਜਸਟੀਸ ਦੀਪਕ ਮਿਸ਼ਰਾ ਨੇ ਮਹਾਰਾਸ਼ਟਰ ਸਰਕਾਰ ਵਲੋਂ ਪੇਸ਼ ਹੋਏ ਵਧੀਕ ਸਾਲਿਸੀਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਪੂਰੀ ਕੇਸ ਡਾਇਰੀ ਕੋਰਟ ਦੇ ਸਾਹਮਣੇ ਪੇਸ਼ ਕਰੇ। ਤੁਸ਼ਾਰ ਮਹਿਤਾ ਨੇ ਇਸ ਤੋਂ ਪਹਿਲਾਂ ਦਲੀਲ ਦਿਤੀ ਸੀ ਕਿ ਪੀਆਈਐਲ ਦੇ ਜ਼ਰੀਏ ਕਰਿਮਿਨਲ ਇਨਵੈਸਟਿਗੇਸ਼ਨ ਵਿਚ ਦਖਲ ਨਹੀਂ ਹੋ ਸਕਦਾ। ਉਥੇ ਹੀ ਤਿੰਨ ਮੈਂਬਰੀ ਬੈਂਚ ਦੇ ਜਸਟੀਸ ਸ਼ਿਵ ਨੇ ਤੁਸ਼ਾਰ ਮਹਿਤਾ ਨੂੰ ਸਵਾਲ ਕੀਤਾ ਕਿ ਮੀਡੀਆ ਕੋਲ ਉਹ ਚਿੱਠੀ ਕਿੱਥੋ ਆਈ। ਤੁਸ਼ਾਰ ਮਹਿਤਾ ਨੇ ਕਿਹਾ ਕਿ ਪੁਲਿਸ ਨੇ ਸਿਰਫ਼ ਚਿੱਠੀ ਦਾ ਜ਼ਿਕਰ ਕੀਤਾ ਸੀ।