ਜਾਦਵਪੁਰ ਯੂਨੀਵਰਸਿਟੀ 'ਚ ਬਾਬੁਲ ਸੁਪ੍ਰਿਓ ਨਾਲ ਬਦਸਲੂਕੀ ਕਰਨ ਵਾਲੇ ਵਿਦਿਆਰਥੀ ਦੀ ਤਸਵੀਰ ਆਈ ਸਾਹਮਣੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਲਕਾਤਾ ਦਿ ਜਾਦਵਪੁਰ ਯੂਨੀਵਰਸਿਟੀ 'ਚ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਨਾਲ ਬਦਸਲੂਕੀ ਦੇ ਮਾਮਲੇ 'ਚ ਇੱਕ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ..

Jadavpur university union minister Babul Supriyo

ਕੋਲਕਾਤਾ :  ਕੋਲਕਾਤਾ ਦਿ ਜਾਦਵਪੁਰ ਯੂਨੀਵਰਸਿਟੀ 'ਚ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਨਾਲ ਬਦਸਲੂਕੀ ਦੇ ਮਾਮਲੇ 'ਚ ਇੱਕ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ 'ਚ ਇੱਕ ਵਿਦਿਆਰਥੀ ਬਾਬੁਲ ਸੁਪ੍ਰਿਓ ਦੇ ਨਾਲ ਬਦਸਲੂਕੀ ਕਰਦਾ ਦਿਖ ਰਿਹਾ ਹੈ। ਬਾਬੁਲ ਸੁਪ੍ਰਿਓ ਵੀਰਵਾਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਗਏ ਸਨ। ਤਸਵੀਰ ਵਿੱਚ ਸੰਸਦ ਬਾਬੁਲ ਸੁਪ੍ਰਿਓ ਦੇ ਵਾਲ ਫੜੇ ਦਿਖ ਰਿਹਾ ਵਿਦਿਆਰਥੀ ਯੂਨੀਅਨ ਸਟੂਡੇੈਂਟਸ ਡੈਮੋਕ੍ਰੇਟਿਕ ਫਰੰਟ ਦਾ ਮੈਂਬਰ ਹੈ।

ਇਹ ਸੰਗਠਨ ਲੈਫਟ ਸਮਰਥਿਤ ਇਕ ਵਿਦਿਆਰਥੀ ਸੰਗਠਨ ਹੈ। ਇਸ ਦੌਰਾਨ ਲੈਫਟ ਸਮਰਥਿਤ ਵਿਦਿਆਰਥੀਆਂ ਨੇ ਉਨ੍ਹਾਂ ਨਾਲ ਧੱਕਾਮੁੱਕੀ ਅਤੇ ਬਦਸਲੂਕੀ ਕੀਤੀ। ਵਿਦਿਆਰਥੀਆਂ ਨੇ ਕਰੀਬ 6 ਘੰਟੇ ਤੱਕ ਮੰਤਰੀ ਨੂੰ ਘੇਰੇ ਰੱਖਿਆ। ਖਬਰ ਮਿਲਦੇ ਹੀ ਰਾਜਪਾਲ ਜਗਦੀਪ ਧਨਕੜ ਜਾਦਵਪੁਰ ਯੂਨੀਵਰਸਿਟੀ ਪੁੱਜੇ। ਰਾਜਪਾਲ ਨੇ ਬਾਬੁਲ ਨੂੰ ਵਿਦਿਆਰਥੀਆਂ ਦੇ ਘੇਰੇ 'ਚੋਂ ਕੱਢ ਕੇ ਆਪਣੀ ਕਾਰ 'ਚ ਬਿਠਾਇਆ ਅਤੇ ਵਾਪਸ ਰਾਜ ਭਵਨ ਲੈ ਆਏ। ਆਸਨਸੋਲ ਤੋਂ ਭਾਜਪਾ ਸੰਸਦ ਮੈਂਬਰ ਬਾਬੁਲ ਸੁਪ੍ਰਿਓ ਨੇ ਟਵੀਟ ਕਰ ਕੇ ਕਿਹਾ ਕਿ ਜਿਸ ਮੁੰਡੇ ਨੇ ਜਾਦਵਪੁਰ ਯੂਨੀਵਰਸਿਟੀ 'ਚ ਕੁੱਟਮਾਰ ਕੀਤੀ ਹੈ।

ਉਹ ਉਸ ਨੂੰ ਲੱਭ ਲੈਣਗੇ, ਫਿਰ ਦੇਖਦੇ ਹਾਂ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਇਸ 'ਤੇ ਕੀ ਕਾਰਵਾਈ ਕਰਦੀ ਹੈ। ਬਾਬੁਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਨ੍ਹਾਂ ਦੀਆਂ ਤਸਵੀਰਾਂ ਵੀ ਪਾਈਆਂ ਹਨ। ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਵੀਰਵਾਰ ਨੂੰ ਕੋਲਕਾਤਾ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਵਲੋਂ ਆਯੋਜਿਤ ਇਕ ਸਮਾਰੋਹ 'ਚ ਸ਼ਾਮਲ ਹੋਣ ਲਈ ਆਏ ਸਨ। ਜਾਦਵਪੁਰ ਯੂਨੀਵਰਸਿਟੀ 'ਚ ਆਪਣੇ ਦੌਰੇ ਦੌਰਾਨ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਇਕ ਗਰੁੱਪ ਨੇ ਘੇਰ ਲਿਆ।

ਜਿਵੇਂ ਹੀ ਬਾਬੁਲ ਯੂਨੀਵਰਸਿਟੀ ਕੈਂਪਸ 'ਚ ਪਹੁੰਚੇ, ਕੁਝ ਖੱਬੇ ਪੱਖੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਨ੍ਹਾਂ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਉੱਥੋਂ ਚੱਲੇ ਜਾਣ ਲਈ ਕਿਹਾ। ਬਾਬੁਲ ਸੁਪ੍ਰਿਓ ਕੇ.ਪੀ. ਬਾਸੂ ਮੈਮੋਰੀਅਲ ਹਾਲ 'ਚ ਪਹੁੰਚੇ ਸਨ, ਜਿੱਥੇ ਫਰੈਸ਼ਰਜ਼ ਦੇ ਸਵਾਗਤ 'ਤੇ ਇਕ ਪ੍ਰੋਗਰਾਮ ਦਾ ਆਯੋਜਨ ਹੋਣਾ ਸੀ। ਇਸ ਦੌਰਾਨ ਲਾਲ ਝੰਡਾ ਲਏ ਵਿਦਿਆਰਥੀਆਂ ਨੇ ਬਾਬੁਲ ਨਾਲ ਧੱਕਾਮੁੱਕੀ ਕੀਤੀ। ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਇੱਥੇ ਤੱਕ ਕਿ ਇਕ ਵਿਦਿਆਰਥੀ ਨੂੰ ਉਨ੍ਹਾਂ ਦੇ ਵਾਲ ਖਿੱਚਦੇ ਹੋਏ ਵੀ ਦੇਖਿਆ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।