ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿਚ ਇਕ ਕਲਯੁਗੀ ਬੇਟੇ ਨੇ ਮਾਤਾ ਪਿਤਾ ਨੂੰ ਘਰ ਚੋਂ ਬਾਹਰ ਕੱਢ ਦਿੱਤਾ ਹੈ। ਉਹਨਾਂ ਦਾ ਖਾਣਾ ਪੀਣਾ ਵੀ ਬੰਦ ਕਰ ਦਿੱਤਾ ਹੈ। ਗੁਆਂਢੀ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਉਹਨਾਂ ਦਾ ਪੇਟ ਭਰ ਰਹੇ ਹਨ। ਮਾਮਲਾ ਸੋਨੀਆ ਬਿਹਾਰ ਦਾ ਹੈ। 56 ਸਾਲ ਦੇ ਮਦਨ ਲਾਲ ਅਤੇ ਉਸ ਦੀ ਪਤਨੀ ਅਪਣੇ ਹੀ ਘਰ ਵਿਚ ਹੀ ਨਹੀਂ ਜਾ ਸਕਦੇ। ਵਜ੍ਹਾ ਹੈ ਉਹਨਾਂ ਦਾ ਬੇਟਾ ਅਤੇ ਉਸ ਦੀ ਨਹੁੰ।
ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗਾਲ੍ਹਾਂ ਵੀ ਕੱਢੀਆਂ ਜਾਂਦੀਆਂ ਹਨ ਤੇ ਉਹਨਾਂ ਤੇ ਇਲਜ਼ਾਮ ਵੀ ਲਗਾਏ ਜਾਂਦੇ ਹਨ। 23 ਸਾਲ ਪ੍ਰਵੀਨ ਅਤੇ ਉਸ ਦੀ ਪਤਨੀ ਕੋਈ ਕੰਮਕਾਜ ਨਹੀਂ ਕਰਦੇ। ਉਹ ਅਪਣੇ ਪਿਤਾ ਦੀ ਕਮਾਈ ਤੇ ਨਿਰਭਰ ਹਨ। ਗੁਆਂਢੀਆਂ ਦਾ ਕਹਿਣਾ ਹੈ ਕਿ ਜੇ ਉਸ ਦੇ ਪਿਤਾ ਉਸ ਨੂੰ ਪੈਸੇ ਨਹੀਂ ਦਿੰਦੇ ਤਾਂ ਉਹ ਘਰ ਵਿਚ ਲੜਾਈ ਝਗੜਾ ਕਰਦੇ ਹਨ। ਬਜ਼ੁਰਗ ਗੁਆਂਢੀ ਦਾ ਕਹਿਣਾ ਸੀ ਕਿ ਇਸ ਬਜ਼ੁਰਗ ਜੋੜੇ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਹੈ।
ਉਸ ਦਾ ਪੁਤਰ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਅਤੇ ਨਾ ਹੀ ਕੁੱਝ ਸਮਝਣਾ ਚਾਹੁੰਦਾ ਹੈ। ਸਾਰੇ ਲੋਕ ਉਸ ਦੇ ਪੁਤਰ ਤੇ ਨਹੁੰ ਨੂੰ ਅਪਰਾਧੀ ਮੰਨ ਰਹੇ ਹਨ। ਹੁਣ ਉਹ ਘਰ ਦੇ ਬਾਹਰ ਬੈਠੇ ਹਨ। ਉਹਨਾਂ ਕੋਲ ਕੋਈ ਛੱਤ ਨਹੀਂ ਹੈ। ਗੁਆਂਢੀ ਉਹਨਾਂ ਦਾ ਹਾਲ ਚਾਲ ਪੁੱਛਣ ਆ ਜਾਂਦੇ ਹਨ। ਕੋਈ ਚਾਹ ਲੈ ਆਉਂਦਾ ਹੈ ਤੇ ਕੋਈ ਪਾਣੀ।
ਲੋਕ ਉਹਨਾਂ ਦੇ ਵਰਤਾਓ ਦੀ ਸਹਾਰਨਾ ਵੀ ਕਰਦੇ ਹਨ ਪਰ ਇਹਨਾਂ ਦੇ ਬੇਟੇ ਅਤੇ ਨਹੁੰ ਤੋਂ ਵੀ ਪਰੇਸ਼ਾਨ ਵੀ ਹਨ। ਫਿਲਹਾਲ ਇਹ ਮਾਮਲਾ ਪੁਲਿਸ ਤਕ ਨਹੀਂ ਪਹੁੰਚਿਆ। ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕਰਨ ਤੇ ਹੀ ਪਤਾ ਚੱਲੇਗਾ ਕਿ ਇਹਨਾਂ ਨੂੰ ਇਨਸਾਫ਼ ਮਿਲਦਾ ਹੈ ਕਿ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।