ਦਿੱਲੀ 'ਚ ਅਗਲੇ ਮਹੀਨੇ ਸ਼ੁਰੂ ਹੋਵੇਗਾ ਪਹਿਲਾ ਜੰਗਲੀ ਪਸ਼ੂ ਬਚਾਅ ਕੇਂਦਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਕੇਂਦਰ ਨਵੀਂ ਦਿੱਲੀ ਜ਼ਿਲ੍ਹੇ ਦੇ ਰਾਜੋਕਰੀ ਵਿਖੇ 1.24 ਏਕੜ ਦੇ ਪਲਾਟ ਉੱਤੇ ਸਥਾਪਤ ਕੀਤਾ ਗਿਆ ਹੈ

Delhi will get its first wild animal rescue centre in wildlife week next month

 

ਨਵੀਂ ਦਿੱਲੀ - ਅਗਲੇ ਮਹੀਨੇ ਜੰਗਲੀ ਜੀਵ ਹਫ਼ਤੇ ਦੌਰਾਨ ਰਾਜੋਕਰੀ ਵਿਖੇ ਦਿੱਲੀ ਦਾ ਪਹਿਲਾ ਜੰਗਲੀ ਜਾਨਵਰ ਬਚਾਉ ਕੇਂਦਰ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਦਿੱਤੀ। ਜੰਗਲਾਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ, “ਇਹ ਕੇਂਦਰ ਨਵੀਂ ਦਿੱਲੀ ਜ਼ਿਲ੍ਹੇ ਦੇ ਰਾਜੋਕਰੀ ਵਿਖੇ 1.24 ਏਕੜ ਦੇ ਪਲਾਟ ਉੱਤੇ ਸਥਾਪਤ ਕੀਤਾ ਗਿਆ ਹੈ, ਜਿੱਥੇ ਬਾਂਦਰ ਬਚਾਅ ਕੇਂਦਰ ਖਾਲੀ ਪਿਆ ਸੀ। ਅਸੀਂ ਇਸ ਨੂੰ ਜੰਗਲੀ ਜਾਨਵਰ ਬਚਾਉ ਕੇਂਦਰ ਵਿਚ ਅਪਗ੍ਰੇਡ ਕੀਤਾ ਹੈ। ਇਸ ਨੂੰ ਜੰਗਲੀ ਜੀਵ ਹਫ਼ਤੇ ਦੌਰਾਨ ਲਾਂਚ ਕੀਤਾ ਜਾਵੇਗਾ। ”

ਰਾਸ਼ਟਰੀ ਰਾਜਧਾਨੀ ਵਿਚ ਅਜਿਹਾ ਕੋਈ ਨਿੱਜੀ ਜਾਂ ਸਰਕਾਰੀ ਕੇਂਦਰ ਨਹੀਂ ਸੀ। ਹੁਣ ਤੱਕ ਜੰਗਲਾਤ ਵਿਭਾਗ, ਜੰਗਲੀ ਜੀਵ ਐਨਜੀਓ ਦੇ ਸਹਿਯੋਗ ਨਾਲ, ਅਵਾਰਾ ਜਾਂ ਜ਼ਖਮੀ ਜਾਨਵਰਾਂ ਨੂੰ ਬਚਾਉਂਦਾ ਸੀ ਅਤੇ ਉਨ੍ਹਾਂ ਨੂੰ ਦੱਖਣੀ ਦਿੱਲੀ ਦੇ ਅਸੋਲਾ ਭੱਟ ਵਾਈਲਡ ਲਾਈਫ ਸੈਂਚੁਰੀ ਵਿਚ ਲੈ ਜਾਂਦਾ ਸੀ। ਅਧਿਕਾਰੀ ਨੇ ਦੱਸਿਆ ਕਿ “ਪਸ਼ੂਆਂ ਨੂੰ ਬਚਾਉਣ ਲਈ ਗੈਰ ਸਰਕਾਰੀ ਸੰਗਠਨਾਂ ਨਾਲ ਭਾਈਵਾਲੀ ਜਾਰੀ ਰਹੇਗੀ। ਦੱਖਣੀ ਦਿੱਲੀ ਦੇ ਜੰਗਲਾਤ ਵਿਭਾਗ ਦੇ ਇੱਕ ਵੈਟਰਨਰੀ ਡਾਕਟਰ ਨੂੰ ਉਨ੍ਹਾਂ ਦੇ ਇਲਾਜ ਲਈ ਕੇਂਦਰ ਵਿਚ ਨਿਯੁਕਤ ਕੀਤਾ ਜਾਵੇਗਾ। ਇਹ ਪਸ਼ੂ ਬਚਾਅ ਕੇਂਦਰ ਪੰਛੀਆਂ ਲਈ ਪ੍ਰਸਤਾਵਿਤ ਕੇਂਦਰ ਦੀ ਜਗ੍ਹਾ 'ਤੇ ਬਣਾਇਆ ਜਾਵੇਗਾ। 

ਅਧਿਕਾਰੀਆਂ ਅਨੁਸਾਰ ਪ੍ਰਾਧਿਕਾਰੀ ਪੰਛੀਆਂ ਜਿਵੇਂ ਕਿ ਉਕਾਬ ਅਤੇ ਕਬੂਤਰ ਦੇ ਲਈ ਸਰਕਾਰੀ ਸਰੋਤ ਅਲਾਟ ਕਰਨ ਲਈ ਸਹਿਮਤ ਨਹੀਂ ਸਨ ਕਿਉਂਕਿ ਉਨ੍ਹਾਂ ਦੀ ਸਾਂਭ ਸੰਭਾਲ ਦਾ ਕੋਈ ਮਹੱਤਵ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਹੁਣ ਜ਼ਖਮੀ ਜੰਗਲੀ ਜਾਨਵਰਾਂ ਜਿਵੇਂ ਕਿ ਨੀਲਗਾਂ, ਮੂੰਗ, ਬਾਂਦਰ ਅਤੇ ਗਿੱਦੜ, ਸੱਪ ਦਾ ਇੱਥੇ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਚ ਪੰਛੀਆਂ ਦਾ ਇਲਾਜ ਵੀ ਕੀਤਾ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿਚ, ਰਿਜ ਮੈਨੇਜਮੈਂਟ ਬੋਰਡ ਨੇ ਰਾਜਕੋਰੀ ਵਿਖੇ ਜੰਗਲੀ ਜਾਨਵਰਾਂ ਲਈ ਇੱਕ ਕੇਂਦਰ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ।