ਸਾਬਕਾ IAS ਰਾਜੀਵ ਅਗਰਵਾਲ ਫੇਸਬੁੱਕ ਇੰਡੀਆ ਦੀ ਜਨਤਕ ਨੀਤੀ ਦੇ ਮੁਖੀ ਵਜੋਂ ਨਿਯੁਕਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜੀਵ ਪਹਿਲਾਂ ਉਬਰ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਪਬਲਿਕ ਪਾਲਿਸੀ ਹੈੱਡ ਸਨ।

Facebook

 

ਨਵੀਂ ਦਿੱਲੀ: ਫੇਸਬੁੱਕ ਇੰਡੀਆ (Facebook India) ਨੇ ਸਾਬਕਾ IAS ਅਧਿਕਾਰੀ ਰਾਜੀਵ ਅਗਰਵਾਲ ਨੂੰ ਆਪਣੀ ਪਬਲਿਕ ਪਾਲਿਸੀ ਦਾ ਮੁਖੀ (Public Policy Director) ਨਿਯੁਕਤ ਕੀਤਾ ਹੈ। ਰਾਜੀਵ ਭਾਰਤ ਵਿਚ ਫੇਸਬੁੱਕ ਦੀ ਨੀਤੀ ਅਤੇ ਬਾਅਦ ਵਿਚ ਵਿਕਾਸ ’ਚ ਹੋਣ ਵਾਲੀਆਂ ਤਬਦੀਲੀਆਂ ਆਦਿ ਲਈ ਜ਼ਿੰਮੇਵਾਰ ਹੋਣਗੇ। ਰਾਜੀਵ ਅਗਰਵਾਲ ਅੰਖੀ ਦਾਸ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੇ ਪਿਛਲੇ ਸਾਲ ਅਕਤੂਬਰ ਵਿਚ ਇੱਕ ਵਿਵਾਦ ਦੇ ਬਾਅਦ ਅਸਤੀਫ਼ਾ ਦੇ ਦਿੱਤਾ ਸੀ।

ਭਾਰਤ ਵਿਚ ਰਾਜੀਵ ਅਗਰਵਾਲ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉਪਭੋਗਤਾ ਸੁਰੱਖਿਆ, ਡਾਟਾ ਸੁਰੱਖਿਆ ਅਤੇ ਗੋਪਨੀਯਤਾ ਨੂੰ ਲੈ ਕੇ ਹੋਵੇਗੀ। ਅਗਰਵਾਲ ਭਾਰਤ ਵਿਚ ਫੇਸਬੁੱਕ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਜੀਤ ਮੋਹਨ ਨੂੰ ਰਿਪੋਰਟ ਕਰਨਗੇ। ਰਾਜੀਵ ਪਹਿਲਾਂ ਉਬਰ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਪਬਲਿਕ ਪਾਲਿਸੀ ਹੈੱਡ ਸਨ। ਰਾਜੀਵ ਅਗਰਵਾਲ ਇਸ ਤੋਂ ਪਹਿਲਾਂ 26 ਸਾਲਾਂ ਤੱਕ ਆਈਏਏ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ 9 ਜ਼ਿਲ੍ਹਿਆਂ ਵਿਚ ਸੇਵਾ ਨਿਭਾਈ ਹੈ।

ਰਾਜੀਵ ਅਗਰਵਾਲ ਦੀ ਨਿਯੁਕਤੀ ਤੋਂ ਬਾਅਦ ਫੇਸਬੁੱਕ ਨੇ ਇੱਕ ਬਿਆਨ ਵਿਚ ਕਿਹਾ ਕਿ ਰਾਜੀਵ ਨੇ ਪ੍ਰਸ਼ਾਸਕੀ ਅਧਿਕਾਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰਮੋਸ਼ਨ ਵਿਭਾਗ ਵਿਚ ਸੰਯੁਕਤ ਸਕੱਤਰ ਵਜੋਂ ਬੌਧਿਕ ਸੰਪਤੀ ਅਧਿਕਾਰਾਂ ਉੱਤੇ ਭਾਰਤ ਦੀ ਪਹਿਲੀ ਰਾਸ਼ਟਰੀ ਨੀਤੀ ਦਾ ਸੰਚਾਲਨ ਕੀਤਾ ਹੈ।