ਨੌਜਵਾਨ ਨੇ ਤਲਵਾਰ ਨਾਲ ਕੱਟਿਆ ਜਨਮ ਦਿਨ ਦਾ ਕੇਕ, ਵੀਡੀਓ ਵਾਇਰਲ ਹੋਣ ਮਗਰੋਂ ਕੇਸ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਹੈ ਜਿਸ 'ਚ ਨੌਜਵਾਨ ਤਲਵਾਰ ਨਾਲ 21 ਕੇਕ ਕੱਟਦਾ ਦਿਖਾਈ ਦੇ ਰਿਹਾ ਹੈ।

Mumbai teen cuts birthday cakes with sword, booked as video goes viral

 

ਮੁੰਬਈ: ਇਕ ਨਾਬਾਲਗ ਲੜਕੇ ਨੂੰ ਤਲਵਾਰ ਨਾਲ ਆਪਣੇ ਜਨਮ ਦਿਨ ਦਾ ਕੇਕ ਕੱਟਣਾ ਮਹਿੰਗਾ ਪੈ ਗਿਆ ਹੈ। ਦਰਅਸਲ ਮੁੰਬਈ ਪੁਲਿਸ ਨੇ ਤਲਵਾਰ ਨਾਲ ਜਨਮ ਦਿਨ ਦਾ ਕੇਕ ਕੱਟਣ ਦੇ ਦੋਸ਼ ਵਿਚ 17 ਸਾਲਾ ਨੌਜਵਾਨ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਹੈ ਜਿਸ 'ਚ ਨੌਜਵਾਨ ਤਲਵਾਰ ਨਾਲ 21 ਕੇਕ ਕੱਟਦਾ ਦਿਖਾਈ ਦੇ ਰਿਹਾ ਹੈ।

ਮੁੰਬਈ ਪੁਲਿਸ ਮੁਤਾਬਕ ਇਹ ਮਾਮਲਾ ਸ਼ਹਿਰ ਦੇ ਬੋਰੀਵਲੀ ਇਲਾਕੇ ਦਾ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਹੋਣ ਤੋਂ ਬਾਅਦ MHB ਕਲੋਨੀ ਪੁਲਿਸ ਨੇ ਨੌਜਵਾਨ ਖਿਲਾਫ ਅਸਲਾ ਐਕਟ ਤਹਿਤ ਐਫਆਈਆਰ ਦਰਜ ਕੀਤੀ।

ਮੁੰਬਈ ਪੁਲਿਸ ਦੇ ਟਵਿੱਟਰ ਹੈਂਡਲ 'ਤੇ ਇਕ ਵਿਅਕਤੀ ਨੇ ਤਲਵਾਰ ਨਾਲ ਕੇਕ ਕੱਟਣ ਦੀ ਵੀਡੀਓ ਨੂੰ ਟੈਗ ਕੀਤਾ ਅਤੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਨੌਜਵਾਨ ਦਾ ਨਾਂ ਅਤੇ ਪਤਾ ਵੀ ਲਿਖਿਆ, ਜਿਸ ਦੇ ਆਧਾਰ 'ਤੇ ਮੁੰਬਈ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਮਗਰੋਂ ਪੁਲਿਸ ਨੇ 17 ਸਾਲਾ ਨੌਜਵਾਨ ਦਾ ਪਤਾ ਲਗਾਇਆ ਅਤੇ ਉਸ ਨੂੰ ਨੋਟਿਸ ਭੇਜਿਆ ਹੈ।