ਰਾਮ ਮੰਦਿਰ ਮੁਦੇ 'ਤੇ ਸ਼ਿਵਸੇਨਾ ਅਤੇ ਓਵੈਸੀ ਵਿਚਕਾਰ ਹੋਈ ਬਿਆਨਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮ ਮੰਦਿਰ ਦੇ ਮੁੱਦੇ 'ਤੇ ਸੁਪ੍ਰੀਮ ਕੋਰਟ ਵਿਚ ਸੁਣਵਾਈ ਹੋ ਰਹੀ ਹੈ ਪਰ ਕੋਰਟ  ਦੇ ਬਾਹਰ ਵੀ ਬਿਆਨਬਾਜ਼ੀ ਰੁਕੀ ਨਹੀਂ ਹੈ। ਇਸ ਵਾਰ ਸ਼ਿਵਸੇਨਾ ਨੇ ਇਸ ਮੁੱਦੇ 'ਤੇ ...

Sanjay Raut

ਨਵੀਂ ਦਿੱਲੀ : (ਪੀਟੀਆਈ) ਰਾਮ ਮੰਦਿਰ ਦੇ ਮੁੱਦੇ 'ਤੇ ਸੁਪ੍ਰੀਮ ਕੋਰਟ ਵਿਚ ਸੁਣਵਾਈ ਹੋ ਰਹੀ ਹੈ ਪਰ ਕੋਰਟ  ਦੇ ਬਾਹਰ ਵੀ ਬਿਆਨਬਾਜ਼ੀ ਰੁਕੀ ਨਹੀਂ ਹੈ। ਇਸ ਵਾਰ ਸ਼ਿਵਸੇਨਾ ਨੇ ਇਸ ਮੁੱਦੇ 'ਤੇ ਓਵੈਸੀ ਨੂੰ ਨਿਸ਼ਾਨਾ ਬਣਾਇਆ ਹੈ। ਸ਼ਿਵਸੇਨਾ ਨੇਤਾ ਸੰਜੇ ਰਾਉਤ ਨੇ ਏਆਈਐਮਆਈਐਮ ਮੁਖੀ ਅਸਦੁੱਦੀਨ ਓਵੈਸੀ ਵਲੋਂ ਹੋ ਰਹੀ ਲਗਾਤਾਰ ਬਿਆਨਬਾਜ਼ੀ ਨੂੰ ਲੈ ਕੇ ਹਮਲਾ ਬੋਲਿਆ ਹੈ। ਸ਼ਿਵਸੇਨਾ ਬੁਲਾਰੇ ਨੇ ਕਿਹਾ ਓਵੈਸੀ ਨੂੰ ਹੈਦਰਾਬਾਦ ਤੱਕ ਸੀਮਿਤ ਰਹਿਣਾ ਚਾਹੀਦਾ ਹੈ। ਰਾਮ ਮੰਦਿਰ ਅਯੁਧਿਆ ਵਿਚ ਬਣੇਗਾ ਨਾ ਕਿ ਹੈਦਰਾਬਾਦ, ਪਾਕਿਸਤਾਨ ਜਾਂ ਈਰਾਨ ਵਿਚ।

ਓਵੈਸੀ ਵਰਗੇ ਲੋਕ ਅਪਣੀ ਰਾਜਨੀਤੀ ਤੋਂ ਮੁਸਲਮਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਅਜਿਹੀ ਰਾਜਨੀਤੀ ਨਾਲ ਭਵਿੱਖ ਵਿਚ ਭਾਰੀ ਨੁਕਸਾਨ ਹੋਵੇਗਾ। ਉਥੇ ਹੀ ਸ਼ਿਵਸੇਨਾ ਨੇ ਕੇਂਦਰ ਸਰਕਾਰ ਵਲੋਂ ਰਾਮ ਮੰਦਿਰ 'ਤੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਸੰਜੈ ਰਾਉਤ ਨੇ ਕਿਹਾ ਰਾਮ ਮੰਦਿਰ 'ਤੇ ਜੇਕਰ ਹੁਣੇ ਕਾਨੂੰਨ ਨਹੀਂ ਬਣਿਆ ਤਾਂ ਕਦੇ ਨਹੀਂ ਬਣੇਗਾ। ਸਾਡੇ ਕੋਲ ਬਹੁਮਤ ਹੈ।  ਸਾਨੂੰ ਨਹੀਂ ਪਤਾ ਕਿ 2019 ਤੋਂ ਬਾਅਦ ਕੀ ਹਾਲਤ ਹੁੰਦੀ ਹੈ। ਕੋਰਟ ਰਾਮ ਮੰਦਿਰ ਮੁੱਦੇ ਨੂੰ ਨਹੀਂ ਸੁਲਝਾ ਸਕਦਾ ਹੈ। ਇਹ ਸ਼ਰਧਾ ਦਾ ਮਾਮਲਾ ਹੈ। ਇਹ ਰਾਜਨੀਤਿਕ ਇੱਛਾ ਦਾ ਮਾਮਲਾ ਹੈ ਅਤੇ ਮੋਦੀ ਜੀ ਅਜਿਹਾ ਕਰ ਸਕਦੇ ਹਨ। 

ਧਿਆਨ ਯੋਗ ਹੈ ਕਿ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਰਾਮ ਮੰਦਿਰ ਨੂੰ ਲੈ ਕੇ ਕੇਂਦਰ ਵਲੋਂ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਓਵੈਸੀ ਨੇ ਆਰਐਸਐਸ - ਭਾਜਪਾ 'ਤੇ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਸੀ। ਓਵੈਸੀ ਨੇ ਕਿਹਾ ਸੀ ਕਿ ਸੰਘ ਅਤੇ ਉਨ੍ਹਾਂ ਦੀ ਸਰਕਾਰ ਨੂੰ ਅਜਿਹਾ ਕਰਨ ਤੋਂ ਕੌਣ ਰੋਕ ਰਿਹਾ ਹੈ ? ਇਹ ਇਕ ਸਪੱਸ਼ਟ ਉਦਾਹਰਣ ਹੈ ਜਦੋਂ ਇਕ ਰਾਸ਼ਟਰ ਨੂੰ ਸਾਮਰਾਜਵਾਦ ਵਿਚ ਬਦਲਾਅ ਕੀਤਾ ਜਾਂਦਾ ਹੈ। ਓਵੈਸੀ ਨੇ ਅੱਗੇ ਕਿਹਾ ਕਿ ਆਰਐਸਐਸ ਅਤੇ ਭਾਜਪਾ ਸਾਮਰਾਜਵਾਦ ਵਿਚ ਵਿਸ਼ਵਾਸ ਕਰਦੇ ਹਨ। ਉਹ ਬਹੁਲਵਾਦ ਜਾਂ ਕਾਨੂੰਨ ਦੇ ਸ਼ਾਸਨ ਵਿਚ ਵਿਸ਼ਵਾਸ ਨਹੀਂ ਕਰਦੇ ਹਨ।

ਵਿਜੇਦਸ਼ਮੀ ਸਮਾਰੋਹ ਵਿਚ ਅਪਣੇ ਸਾਲਾਨਾ ਭਾਸ਼ਨ ਵਿਚ ਸੰਘ ਮੁਖੀ ਮੋਹਨ ਭਾਗਵਤ ਨੇ ਰਾਮ ਮੰਦਿਰ ਬਣਾਉਣ ਦਾ ਇਕ ਵਾਰ ਫਿਰ ਤੋਂ ਐਲਾਨ ਕੀਤਾ। ਇਸ ਵਾਰ ਉਨ੍ਹਾਂ ਨੇ ਕਿਹਾ ਕਿ ਰਾਮ ਮੰਦਿਰ ਮਸਲੇ 'ਤੇ ਚੱਲ ਰਹੀ ਰਾਜਨੀਤੀ ਨੂੰ ਖਤਮ ਕਰ, ਇਸ ਨੂੰ ਤੁਰਤ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਜ਼ਰੂਰਤ ਹੋਵੇ,  ਤਾਂ ਸਰਕਾਰ ਰਾਮ ਮੰਦਿਰ ਉਸਾਰੀ ਲਈ ਕਾਨੂੰਨ ਬਣਾਏ।