ਅਜ਼ਾਦੀ ਦੀ ਦੂਸਰੀ ਲੜਾਈ ਲੜ ਰਹੀ ਹੈ 'ਆਪ': ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਕਦੇ ਨਹੀਂ ਹੋ ਸਕਦੀ ਖ਼ਤਮ

Arvind Kejriwal Chief Minister of Delhi

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇਸ਼ ਦੀ ਅਜ਼ਾਦੀ ਲਈ ਦੂਜੀ ਲੜਾਈ ਲੜ ਰਹੀ ਹੈ, ਇਹ ਕਹਿਣਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ। ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਰੋਧੀ ਭਾਵੇਂ ਹਜ਼ਾਰ ਵਾਰ ਕਹਿਣ ਕਿ ਆਮ ਆਦਮੀ ਪਾਰਟੀ ਖ਼ਤਮ ਹੋ ਚੁੱਕੀ ਹੈ ਪਰ ਇਹ ਪਾਰਟੀ ਕਦੇਂ ਖ਼ਤਮ ਨਹੀਂ ਹੋ ਸਕਦੀ। ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਦਿਆ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀ ਫ਼ੀਸ ਵੱਧਣ ਨਹੀਂ ਦਿੱਤੀ ਗਈ।

ਇੰਨਾਂ ਹੀ ਨਹੀਂ ਲੋਕਾਂ ਦੀ 200 ਯੂਨਿਟ ਬਿਜਲੀ ਮੁਆਫ਼ ਵੀ ਕੀਤੀ ਗਈ ਹੈ। ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਦਿੱਲੀ ਵਿਚ ਸਭ ਤੋਂ ਸਸਤੀ ਬਿਜਲੀ ਦਾ ਪ੍ਰਬੰਧ ਕੀਤਾ ਹੈ। ਦੂਜੀਆਂ ਪਾਰਟੀਆਂ ਵਾਲੇ ਲੋਕ ਬਿਜਲੀ ਵਿਭਾਗ ਤੋਂ ਪੈਸੇ ਲੈ ਕੇ ਚੋਣਾਂ ਲੜਦੇ ਹਨ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਪਰ ਉਹਨਾਂ ਨੇ ਜਨਤਾ ਦੇ ਦਮ ਤੇ ਚੋਣਾਂ ਲੜੀਆਂ ਹਨ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਵੱਲੋਂ ਦਿੱਲੀ ਦੀ ਹਰ ਪੱਖੋਂ ਮੁਰੰਮਤ ਕਰਵਾਈ ਹੈ।

ਲੋਕਾਂ ਨੂੰ ਪਾਣੀ, ਬਿਜਲੀ, ਸਫਾਈ ਸਭ ਤੋਂ ਛੁਟਕਾਰਾ ਦਵਾਇਆ ਹੈ। ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਜੋ ਕੰਮ ਕਰਵਾਏ ਗਏ ਹਨ। ਉਹ ਪੂਰੀ ਦੁਨੀਆਂ 'ਚ 4 ਹਜ਼ਾਰ ਸਾਲ ਦੇ ਇਤਿਹਾਸ ਵਿੱਚ ਨਹੀਂ ਕੀਤੇ ਗਏ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਦਿੱਲੀ 'ਚ 3 ਲੱਖ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।

ਉਹਨਾਂ ਕਿਹਾ ਕਿ ਸਿਰਫ਼ ਇੱਕ ਸਾਲ 'ਚ ਹੀ 3 ਲੱਖ ਕੈਮਰੇ ਕਿਸੇ ਵੀ ਦੇਸ਼ 'ਚ ਨਹੀਂ ਲਗਾਏ ਗਏ। ਦੱਸ ਦੇਈਏ ਕਿ ਦਿੱਲੀ 'ਚ 2 ਲੱਖ ਸਟਰੀਟ ਲਾਈਟ ਵੀ ਲਗਾਈਆਂ ਜਾਣਗੀਆ ਜੋ ਕਿ 15 ਨਵੰਬਰ ਤੋਂ ਚਾਲੂ ਹੋ ਜਾਣਗੀਆਂ। 22 ਹਜ਼ਾਰ ਕਮਰੇ ਸਕੂਲਾਂ ਵਿਚ ਤਿਆਰ ਕੀਤੇ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।