ਭਾਰਤੀ ਮਾਹਿਰਾਂ ਦਾ ਵੱਡਾ ਖੁਲਾਸਾ- 2021 ਤੱਕ ਅੱਧੀ ਆਬਾਦੀ ਹੋ ਸਕਦੀ ਹੈ ਕੋਰੋਨਾ ਤੋਂ ਪ੍ਰਭਾਵਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਕਰੀਬ 30 ਫੀਸਦ ਆਬਾਦੀ ਇਨਫੈਕਟ਼ ਹੋ ਚੁੱਕੀ ਹੈ ਤੇ ਫਰਵਰੀ ਤੱਕ ਇਹ ਅੰਕੜਾ 50 ਫੀਸਦ ਤੱਕ ਪਹੁੰਚ ਜਾਵੇਗਾ।

corona

ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦੇ ਅੱਜ ਭਾਰਤ ਸਰਕਾਰ ਵੱਲੋਂ ਬਣਾਏ ਮਾਹਿਰਾਂ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਪੈਨਲ ਦਾ ਕੋਰੋਨਾ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ  ਕਿ ਇਸ ਅਗਲੇ ਸਾਲ ਫਰਵਰੀ ਤੱਕ ਭਾਰਤ ਦੀ ਘੱਟੋ ਘੱਟ ਅੱਧੀ ਆਬਾਦੀ ਕੋਰੋਨਾ ਤੋਂ ਪ੍ਰਭਾਵਿਤ ਹੋ ਸਕਦੀ ਹੈ। 

ਪੈਨਲ ਨੇ ਕਿਹਾ ਏਨੀ ਵੱਡੀ ਆਬਾਦੀ ਦੇ ਇਨਫੈਕਟਡ ਹੋਣ ਨਾਲ ਕੋਰੋਨਾ ਦੀ ਰਫਤਾਰ ਰੋਕਣ 'ਚ ਮਦਦ ਮਿਲੇਗੀ। ਸੂਤਰਾਂ ਦੇ ਮੁਤਾਬਿਕ ਪੈਨਲ ਦੇ ਮੈਂਬਰ ਅਤੇ ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਮਨਿੰਦਰ ਅਗਰਵਾਲ ਨੇ ਦੱਸਿਆ ਕਿ ਸਾਡੇ ਗਣਿਤ ਮਾਡਲ ਦਾ ਅੰਦਾਜ਼ਾ ਹੈ ਕਿ ਦੇਸ਼ ਦੀ ਕਰੀਬ 30 ਫੀਸਦ ਆਬਾਦੀ ਇਨਫੈਕਟ਼ ਹੋ ਚੁੱਕੀ ਹੈ ਤੇ ਫਰਵਰੀ ਤਕ ਇਹ ਅੰਕੜਾ 50 ਫੀਸਦ ਤਕ ਪਹੁੰਚ ਜਾਵੇਗਾ।

ਪੈਨਲ ਨੇ ਇਹ ਵੀ ਕਿਹਾ ਕਿ ਦੁਰਗਾ ਪੂਜਾ, ਦੀਵਾਲੀ ਤੇ ਛਠ ਜਿਹੇ ਤਿਉਹਾਰਾਂ ਵਾਲੇ ਸੀਜ਼ਨ 'ਚ ਕੋਰੋਨਾ ਦੇ ਮਾਮਲੇ ਹੋਰ ਵਧ ਸਕਦੇ ਹਨ। ਅਗਰਵਾਲ ਨੇ ਏਜੇਂਸੀ ਨੂੰ ਦੱਸਿਆ, "ਅਸੀਂ ਇਕ ਨਵਾਂ ਮਾਡਲ ਤਿਆਰ ਕੀਤਾ ਹੈ ਜੋ ਸਪਸ਼ਟ ਤੌਰ 'ਤੇ ਅਣਪਛਾਤੇ ਕੇਸਾਂ ਨੂੰ ਧਿਆਨ ਵਿਚ ਰੱਖਦਾ ਹੈ।

ਪੈਨਲ ਨੇ ਚੇਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਦੇਸ਼ 'ਚ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਹਿਣਨ ਜਿਹੀਆਂ ਸਾਵਧਾਨੀਆਂ ਦਾ ਪਾਲਣ ਨਾ ਕੀਤਾ ਗਿਆ ਤਾਂ ਇਨਫੈਕਸ਼ਨ ਦਾ ਪੱਧਰ ਹੋਰ ਉੱਚਾ ਜਾ ਸਕਦਾ ਹੈ। ਭਾਰਤ 'ਚ ਕੋਰੋਨਾ ਵਾਇਰਸ ਲਾਗ ਦੀ ਦਰ ਚੌਥੇ ਦਿਨ ਵੀ ਅੱਠ ਫੀਸਦ ਤੋਂ ਹੇਠਾਂ ਰਹੀ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਨਫੈਕਸ਼ਨ ਫੈਲਣ ਦੀ ਦਰ ਨੂੰ ਪ੍ਰਭਾਵੀ ਢੰਗ ਨਾਲ ਕਾਬੂ 'ਚ ਕੀਤਾ ਜਾ ਰਿਹਾ ਹੈ।

Coronavirus