ਜੰਮੂ-ਕਸ਼ਮੀਰ 'ਚ ਮੁਕਾਬਲਾ, ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ
ਫਿਲਹਾਲ ਗੋਲ਼ੀਬਾਰੀ ਬੰਦ ਹੈ ਤੇ ਅੱਤਵਾਦੀਆਂ ਦੀ ਤਲਾਸ਼ 'ਚ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ।
Jammu and Kashmir
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸ਼ੌਂਪੀਆਂ 'ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ ਇਕ ਅੱਤਵਾਦੀ ਢੇਰ ਕਰ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਇਹ ਪਤਾ ਲੱਗਾ ਹੈ ਕਿ ਫਿਲਹਾਲ ਗੋਲ਼ੀਬਾਰੀ ਬੰਦ ਹੈ ਤੇ ਅੱਤਵਾਦੀਆਂ ਦੀ ਤਲਾਸ਼ 'ਚ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਦੋ ਤੋਂ ਤਿੰਨ ਅੱਤਵਾਦੀਆਂ ਅਜੇ ਵੀ ਲੁਕੇ ਹੋਏ ਹਨ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਦਰਅਸਲ ਇਹ ਐਨਕਾਊਂਟਰ ਕੱਲ੍ਹ ਸ਼ਾਮ ਸ਼ੌਂਪੀਆ ਦੇ ਮੇਲਹੋਰਾ ਇਲਾਕੇ 'ਚ ਸ਼ੁਰੂ ਹੋਇਆ ਸੀ। ਸ਼ੋਂਪੀਆਂ 'ਚ ਜੇਨਾਪੋਰਾ ਦੇ ਮੇਲਹੁਰਾ 'ਚ ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀ ਹਮਲਾ ਕਰਕੇ ਭੱਜਣ ਦੀ ਫਿਰਾਕ 'ਚ ਸਨ। ਪਰ ਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਐਨਕਾਊਂਟਰ 'ਚ ਇਕ ਅੱਤਵਾਦੀ ਮਾਰਿਆ ਗਿਆ। ਦੋ ਅੱਤਵਾਦੀਆਂ ਦੇ ਅਜੇ ਵੀ ਲੁਕੇ ਹੋਣ ਦੀ ਖਬਰ ਹੈ।