ਹਾਥਰਸ ਮਾਮਲੇ ਵਿਚ ਹੋਇਆ ਨਵਾਂ ਖੁਲਾਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀ.ਬੀ.ਆਈ ਵਲੋਂ ਕੀਤੀ ਗਈ ਪੁੱਛਗਿਛ

Hathras Case

 ਨਵੀਂ ਦਿੱਲੀ : ਹਾਥਰਸ ਮਾਮਲੇ ਚ ਜੇਲ੍ਹ ਵਿਚ ਬੰਦ ਸਾਰੇ ਮੁਲਜ਼ਮਾਂ ਵਿਚੋਂ ਇਕ ਮੁਲਜ਼ਮ ਨਾਬਾਲਿਗ ਨਿਕਲਿਆ ਇਸ ਗੱਲ ਦਾ ਪਤਾ ਉਸ ਦੀ ਸਕੂਲ ਦੀ ਨੰਬਰ ਕਾਰਡ ਵਾਲੀ ਸ਼ੀਟ ਤੋਂ ਲੱਗਿਆ| ਸਾਰੇ ਮੁਲਜ਼ਮਾਂ ਕੋਲੋਂ ਸੀ. ਬੀ. ਆਈ. ਪੁੱਛਗਿਛ ਕਰ ਰਹੀ ਹੈ| ਚਾਰੋਂ ਮੁਲਜ਼ਮ ਜੋ ਜੇਲ੍ਹ ਵਿਚ ਬੰਦ ਹਨ ਉਨ੍ਹਾਂ ਵਿਚੋਂ ਇਕ ਦੀ ਮਾਰਕਸ਼ੀਟ ਸਾਹਮਣੇ ਆਉਣ ਉੱਤੇ ਪਤਾ ਲੱਗਿਆ ਕਿ ਉਹ ਮੁਲਜ਼ਮ ਨਾਬਾਲਿਗ ਹੈ|

ਇਸ ਮਾਮਲੇ ਵਿਚ ਪੁਲਿਸ ਦੀ ਲਾਪਰਵਾਹੀ ਸਾਹਮਣੇ ਆਈ ਹੈ ਪੁਲਿਸ ਨੇ ਬਿਨਾ ਛਾਣਬੀਣ ਕੀਤੇ ਸਾਰੇ ਮੁਲਜ਼ਮਾਂ ਨੂੰ ਅਲੀਗੜ੍ਹ ਜੇਲ੍ਹ ਭੇਜ ਦਿੱਤਾ ਸੀ| ਸੀ.ਬੀ.ਆਈ ਵਲੋਂ ਕੀਤੀ ਗਈ ਪੁੱਛਗਿਛ : ਇਸ ਮਾਮਲਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਯਨਾਥ ਵੱਲੋਂ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ ਨੂੰ ਦੇ ਦਿੱਤੀ ਗਈ ਸੀ|

ਮੁਲਜ਼ਮਾਂ ਦੇ ਘਰ ਪੁੱਛਗਿਛ ਕਰਦੇ ਸੀ.ਬੀ.ਆਈ ਦੇ ਹੱਥ ਇਕ ਮੁਲਜ਼ਮ ਦੀ ਸਕੂਲ ਦੀ ਮਾਰਕਸ਼ੀਟ ਲੱਗੀ ਹੈ, ਜਿਸ ਦੇ ਵਿਚ ਇਹ ਪਤਾ ਲੱਗਿਆ ਕਿ ਉਹ ਨਾਬਾਲਿਗ ਹੈ|ਇਸ ਤੋਂ ਬਾਅਦ ਸੀਬੀਆਈ ਨੇ ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ। ਸੋਮਵਾਰ ਦੇਰ ਰਾਤ ਤੱਕ ਸੀ.ਬੀ.ਆਈ ਦੀ ਟੀਮ ਨੇ ਕੋਤਵਾਲੀ ਚਾਂਦਪਾ ਵਿਖੇ ਸਸਪੈਂਡ ਕੀਤੇ ਸੀਓ ਰਾਮ ਸ਼ਬਦ, ਇੰਸਪੈਕਟਰ ਡੀ ਕੇ ਵਰਮਾ ਅਤੇ ਹੈਡ ਮੋਹਰ ਮਹੇਸ਼ ਪਾਲ ਤੋਂ ਕਰੀਬ ਪੰਜ ਘੰਟੇ ਪੁੱਛਗਿੱਛ ਕੀਤੀ। ਮਹੱਤਵਪੂਰਣ ਸਬੂਤ ਇਕੱਤਰ ਕਰਨ ਤੋਂ ਬਾਅਦ, ਉਹ ਕੈਂਪ ਦੇ ਦਫਤਰ ਵਾਪਸ ਗਈ| 

ਸੀ.ਬੀ.ਆਈ ਨੇ ਪੀੜਤ ਲੜਕੀ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਨਾਲ ਕੀਤੀ ਮੁਲਾਕਾਤ : ਇਸ ਤੋਂ ਪਹਿਲਾਂ ਸੀ.ਬੀ.ਆਈ ਦੀ ਇਕ ਟੀਮ ਨੇ ਪੀੜਤਾ ਦਾ ਇਲਾਜ਼ ਕਰਨ ਵਾਲੇ ਅਲੀਗੜ੍ਹ  ਮੈਡੀਕਲ ਕਾਲਜ ਦੇ ਡਾਕਟਰਾਂ ਨਾਲ ਮੁਲਾਕਾਤ ਕੀਤੀ ਅਤੇ ਜ਼ਰੂਰੀ ਤੱਥਾਂ ਬਾਰੇ ਜਾਣਕਾਰੀ ਲਈ| ਇਸ ਤੋਂ ਬਾਅਦ ਸੀ.ਬੀ.ਆਈ ਨੇ ਅਲੀਗੜ੍ਹ ਜੇਲ੍ਹ ਵਿਚ ਸਾਰੇ ਮੁਲਜ਼ਮਾਂ ਤੋਂ ਲੰਬੀ ਪੁੱਛਗਿਛ ਕੀਤੀ|