ਸਵਾ ਲੱਖ ਕੱਚੇ ਕਾਮਿਆਂ ਨੂੰ ਖੱਟਰ ਸਰਕਾਰ ਦੇਵੇਗੀ ਤਾਲਾਬੰਦੀ ਦੌਰਾਨ ਦੀ ਤਨਖ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਵਾ ਲੱਖ ਕੱਚੇ ਕਾਮਿਆਂ ਨੂੰ ਖੱਟਰ ਸਰਕਾਰ ਦੇਵੇਗੀ ਤਾਲਾਬੰਦੀ ਦੌਰਾਨ ਦੀ ਤਨਖ਼ਾਹ

image

ਹਰਿਆਣਾ, 20 ਅਕਤੂਬਰ : ਹਰਿਆਣਾ ਦੀ ਖੱਟਰ ਸਰਕਾਰ ਨੇ ਅੱਜ ਆਉਟਸੋਰਸਿੰਗ ਪਾਲਿਸੀ ਦੇ ਤਹਿਤ ਕੰਮ ਕਰਨ ਵਾਲੇ ਕਰੀਬ ਸਵਾ ਲੱਖ ਕੱਚੇ ਕਰਮਚਾਰੀਆਂ ਨੂੰ ਰਾਹਤ ਦਿੰਦਿਆਂ ਤਾਲਾਬੰਦੀ ਦੌਰਾਨ ਦੀ ਦੋ ਮਹੀਨੇ ਦੀ ਤਨਖ਼ਾਹ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਨੋਟੀਫ਼ਿਕੇਸਨ ਵੀ ਜਾਰੀ ਕਰ ਦਿਤਾ ਗਿਆ ਹੈ। ਸਰਕਾਰ ਨੇ ਅੱਜ ਪੱਤਰ ਜਾਰੀ ਕਰ ਸਪੱਸ਼ਟ ਕੀਤਾ ਹੈ ਕਿ ਆਉਟਸੋਰਸਿੰਗ ਕਰਮੀਆਂ ਨੂੰਤਾਲਾਬੰਦੀ ਦੌਰਾਨ ਮਾਰਚ ਅਤੇ ਅਪ੍ਰੈਲ ਮਹੀਨੇ ਦੀ ਪੂਰੀ ਤਨਖ਼ਾਹ ਮਿਲੇਗੀ। ਨਾਲ ਹੀ ਸਪੱਸ਼ਟ ਇਹ ਵੀ ਕੀਤਾ ਹੈ ਕਿ ਜੇਕਰ ਕੋਈ ਕਰਮਚਾਰੀ ਹਾਟਰੋਨ ਨਾਲ ਸਬੰਧਤ ਵੀ ਕੰਮ ਕਰਦਾ ਸੀ ਤਾਂ ਵੀ ਸਰਕਾਰ ਉਸ ਨੂੰ ਦੋ ਮਹੀਨੇ ਦੀ ਤਨਖ਼ਾਹ ਦੇਵੇਗੀ।

image

ਜਿਨ੍ਹਾਂ ਕਰਮਚਾਰੀਆਂ ਦਾ ਭੁਗਤਾਨ ਅਜੇ ਤਕ ਨਹੀਂ ਕੀਤਾ ਗਿਆ ਹੈ, ਉਨ੍ਹਾਂ ਨੂੰ ਅਗਲੇ ਸੱਤ ਦਿਨ ਦੇ ਅੰਦਰ ਤਨਖ਼ਾਹ ਦੇਣ ਦਾ ਨਿਰਦੇਸ਼ ਦਿਤਾ ਗਿਆ ਹੈ।           ਆਮ ਪ੍ਰਸ਼ਾਸਨ ਵਿਭਾਗ ਨੇ ਇਸ ਸਬੰਧ 'ਚ ਸਾਰੇ ਪ੍ਰਬੰਧਕੀ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਬੋਰਡ-ਨਿਗਮਾਂ ਅਤੇ ਸਰਕਾਰੀ ਸੰਸਥਾਵਾਂ ਦੇ ਪ੍ਰਬੰਧ ਨਿਦੇਸ਼ਕ, ਮੰਡਲ ਕਮਿਸ਼ਨਰ, ਹਾਈ ਕੋਰਟ ਅਤੇ ਯੂਨੀਵਰਸਿਟੀਆਂ ਦੇ ਰਜਿਸਟਰਾਰ, ਡਿਪਟੀ ਕਮਿਸ਼ਨਰਾਂ ਅਤੇ ਐਸ.ਡੀ.ਐਮ. ਨੂੰ ਲਿਖਤੀ ਆਦੇਸ਼ ਜਾਰੀ ਕਰ ਦਿਤੇ ਹਨ। ਆਦੇਸ਼ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਮਾਰਚ-ਅਪ੍ਰੈਲ 'ਚ ਤਾਲਾਬੰਦੀ ਦੌਰਾਨ ਦੀ ਪੂਰੀ ਤਨਖ਼ਾਹ ਇਨ੍ਹਾਂ ਕਰਮਚਾਰੀਆਂ ਨੂੰ ਦਿਤੀ ਜਾਵੇ। ਭਾਵੇ ਹੀ ਇਨ੍ਹਾਂ ਨੇ ਦਫ਼ਤਰ ਦਾ ਕੰਮ ਕੀਤਾ ਹੋ ਜਾਂ ਨਹੀਂ। (ਏਜੰਸੀ)