ਕਮਲਨਾਥ ਜੋ ਵੀ ਹੋਵੇ ਉਨ੍ਹਾਂ ਦਾ ਬਿਆਨ ਤੇ ਭਾਸ਼ਾ ਮੈਨੂੰ ਚੰਗੀ ਨਹੀਂ ਲੱਗੀ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਮਲਨਾਥ ਜੋ ਵੀ ਹੋਵੇ ਉਨ੍ਹਾਂ ਦਾ ਬਿਆਨ ਤੇ ਭਾਸ਼ਾ ਮੈਨੂੰ ਚੰਗੀ ਨਹੀਂ ਲੱਗੀ : ਰਾਹੁਲ ਗਾਂਧੀ

image

ਨਵੀਂ ਦਿੱਲੀ, 20 ਅਕਤੂਬਰ : ਹਾਲ 'ਚ ਹੀ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਭਾਜਪਾ ਮਹਿਲਾ ਆਗੂ ਨੂੰ ਬੋਲੇ ਅਪਸ਼ਬਦਾਂ 'ਤੇ ਰਾਹੁਲ ਗਾਂਧੀ ਦੀ ਤਿੱਖੀ ਪ੍ਰਕਿਰਿਆ ਸਾਹਮਣੇ ਆਈ ਹੈ। ਕਮਲਨਾਥ ਦੇ ਭਾਜਪਾ ਮਹਿਲਾ ਆਗੂ ਇਮਰਤੀ ਦੇਵੀ ਨੂੰ ਆਈਟਮ ਕਹਿ ਕੇ ਸੰਬੋਧਨ ਕੀਤੇ ਜਾਣ ਨੂੰ ਲੈ ਕੇ ਰਾਹੁਲ ਗਾਂਧੀ ਅੱਜ ਕਿਹਾ ਕਿ ਕਮਲਨਾਥ ਚਾਹੇ ਮੇਰੀ ਪਾਰਟੀ ਤੋਂ ਹਨ, ਚਾਹੇ ਉਹ ਕੁਝ ਵੀ ਹੋਣ, ਪਰ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਉਨ੍ਹਾਂ ਨੇ ਕੀਤੀ ਹੈ, ਨਿਜੀ ਤੌਰ 'ਤੇ ਉਨ੍ਹਾਂ ਨੂੰ ਇਹ ਪਸੰਦ ਨਹੀਂ।  (ਏਜੰਸੀ)

image




ਰਾਹੁਲ ਗਾਂਧੀ ਦੇ ਇਹ ਅਪਣੇ ਵਿਚਾਰ : ਕਮਲਨਾਥ



ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਕਮਲਨਾਥ ਨੇ ਕਿਹਾ ਕਿ ਇਹ ਰਾਹੁਲ ਗਾਂਧੀ ਦੇ ਅਪਣੇ ਵਿਚਾਰ ਹਨ। ਮੈਂ ਪਹਿਲਾ ਹੀ ਸਾਫ ਕਰ ਦਿਤਾ ਹੈ ਕਿ ਮੇਰਾ ਬਿਆਨ ਕਿਸ ਸੰਦਰਭ 'ਚ ਸੀ। ਮੇਰਾ ਕਿਸੀ ਦਾ ਅਪਮਾਨ ਕਰਨ ਦਾ ਇਰਾਦਾ ਨਹੀਂ ਸੀ, ਇਸ ਲਈ  ਮੈਂ ਮਾਫੀ ਕਿਉਂ ਮੰਗਾਂ। ਜੇ ਕਿਸੇ ਨੂੰ ਇਸ ਬਿਆਨ ਨਾਲ ਅਪਮਾਣ ਹੋਇਆ ਮਹਿਸੂਸ ਹੋਇਆ ਹੈ ਤਾਂ ਇਸ ਲਈ ਮੈਂ ਪਹਿਲਾਂ ਹੀ ਖੇਦ ਜਾਹਰ ਕਰ ਚੁਕਿਆ ਹਾਂ। ਨਾਥ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਭਾਜਪਾ ਆਗੂ ਜਯੋਤਿਰਾਦਿਤਿਆ ਸਿੰਧਿਆ ਕਈ ਆਗੂਆਂ ਸਣੇ ਮੌਨ ਧਰਨੇ ਤੇ ਬੈਠ ਗਏ ਸਨ।


ਕਮਲਨਾਥ ਦੀ ਸਫ਼ਾਈ ਬੇਤੁਕੀ : ਮਹਿਲਾ ਆਯੋਗ

image


ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਕਮਲ ਨਾਥ ਦੀ ਰਾਹੁਲ ਗਾਂਧੀ ਦੇ ਬਿਆਨ ਤੇ ਦਿਤੀ ਪ੍ਰਤੀਕਿਰਿਆ ਤੇ ਬੋਲਦਿਆਂ ਕਿਹਾ ਕਿ ਕਮਲਨਾਥ ਦੀ ਸਫ਼ਾਈ ਬੇਤੁਕੀ ਤੇ ਸ਼ਰਮਨਾਕ ਹੈ। ਇਨ੍ਹਾਂ ਬਿਆਨਾ ਤੋਂ ਆਦਮੀ ਦੇ ਚਰਿੱਤਰ ਦਾ ਪਤਾ ਚਲਦਾ ਹੈ। ਉਨ੍ਹਾਂ ਪਾਰਟੀ ਤੋਂ ਕਮਲਨਾਥ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗੀ ਵੀ ਕੀਤੀ।