ਸਿੰਘੂ ਬਾਰਡਰ ਘਟਨਾ : ਨਿਹੰਗ ਸਿੰਘਾਂ ਵਲੋਂ ਮ੍ਰਿਤਕ ਲਖਬੀਰ ਦਾ ਵੀਡੀਓ ਜਾਰੀ
ਲਖਬੀਰ ਨੇ ਉਸ ਵਿਅਕਤੀ ਦਾ ਨੰਬਰ ਵੀ ਨੋਟ ਕਰਵਾਇਆ ਹੈ।
ਨਵੀਂ ਦਿੱਲੀ : ਬੀਤੇ ਦਿਨੀ ਸਿੰਘੂ ਬਾਰਡਰ 'ਤੇ ਹੋਈ ਘਟਨਾ ਤੋਂ ਬਾਅਦ ਇਸ ਵਿਚ ਸ਼ਾਮਲ ਵਿਅਕਤੀ ਦਾ ਕਤਲ ਹੋਣ ਮਗਰੋਂ ਇਹ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਹੈ ਅਤੇ ਮ੍ਰਿਤਕ ਲਖਬੀਰ ਨੂੰ ਮਾਰਨ ਵਾਲੇ ਨਿਹੰਗ ਸਿੰਘਾਂ ਵਲੋਂ ਕਿਹਾ ਜਾ ਰਿਹਾ ਸੀ ਕਿ ਲਖਬੀਰ ਨੇ ਆਪਣਾ ਜ਼ੁਰਮ ਕਬੂਲਿਆ ਹੈ ਜਿਸ ਦਾ ਸਬੂਤ ਉਨ੍ਹਾਂ ਕੋਲ ਮੌਜੂਦ ਹੈ।
ਦੱਸ ਦਈਏ ਕਿ ਅੱਜ ਨਿਹੰਗ ਸਿੰਘਾਂ ਵਲੋਂ ਇਕ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ ਵਿਚ ਮ੍ਰਿਤਕ ਲਖਬੀਰ ਸਿੰਘ ਇਹ ਕਬੂਲ ਕਰਦਾ ਨਜ਼ਰ ਆ ਰਿਹਾ ਹੈ ਕਿ ਉਸ ਨੂੰ ਇਸ ਕੰਮ ਲਈ 30 ਹਜ਼ਾਰ ਰੁਪਏ ਦਿੱਤੇ ਗਏ ਸਨ ਅਤੇ ਉਸ ਨਾਲ ਇਕ ਹੋਰ ਵਿਅਕਤੀ ਵੀ ਆਇਆ ਹੋਇਆ ਹੈ। ਲਖਬੀਰ ਨੇ ਉਸ ਵਿਅਕਤੀ ਦਾ ਨੰਬਰ ਵੀ ਨੋਟ ਕਰਵਾਇਆ ਹੈ।
ਇਹ ਵੀ ਪੜ੍ਹੋ : ਅਨਿਲ ਜੋਸ਼ੀ ਦੇ ਮਾਨਸਾ ਪਹੁੰਚਣ ਤੋਂ ਪਹਿਲਾਂ ਹੀ ਕਿਸਾਨ ਜਥੇਵਾਂਦੀਆਂ ਵਲੋਂ ਡਟਵਾਂ ਵਿਰੋਧ
ਦੱਸ ਦਈਏ ਕਿ ਇਹ ਵੀਡੀਓ ਲਖਬੀਰ ਦਾ ਹੱਥ ਵੱਢਣ ਤੋਂ ਪਹਿਲਾਂ ਦਾ ਹੈ। ਸਿਆਸੀ ਅਤੇ ਧਾਰਮਿਕ ਆਗੂਆਂ ਅਤੇ ਜਨਤਾ ਦੇ ਵਾਰ ਵਾਰ ਸਵਾਲ ਕਰਨ 'ਤੇ ਅੱਜ ਨਿਹੰਗ ਸਿੰਘਾਂ ਵਲੋਂ ਬੇਅਦਬੀ ਦਾ ਸਬੂਤ ਕਹਿੰਦਿਆਂ ਇਹ ਵੀਡੀਓ ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜਿਹੜੇ ਸਬੂਤ ਮੰਗਦੇ ਸਨ ਉਨ੍ਹਾਂ ਲਈ ਇਹ ਵੀਡੀਓ ਜਾਰੀ ਕੀਤਾ ਜਾ ਰਿਹਾ ਹੈ।