ਦਿੱਲੀ ਦੇ ਕਾਂਝਵਾਲਾ ਤੋਂ 28 ਹਜ਼ਾਰ ਕਿਲੋ ਨਕਲੀ ਜੀਰਾ ਬਰਾਮਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਨਿਰਮਾਣ ਯੂਨਿਟ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਕਾਰਵਾਈ ਵਿਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

28 thousand kg of fake cumin recovered from Kanjwala in Delhi

 

ਨਵੀਂ ਦਿੱਲੀ- ਫੂਡ ਸੇਫਟੀ ਵਿਭਾਗ ਅਤੇ ਦਿੱਲੀ ਪੁਲਿਸ ਦੀ ਸਾਂਝੀ ਟੀਮ ਨੇ ਇਕ ਨਿਰਮਾਣ ਇਕਾਈ 'ਤੇ ਛਾਪਾ ਮਾਰ ਕੇ 28,000 ਕਿਲੋ ਨਕਲੀ ਜੀਰਾ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰ ਪੱਛਮੀ ਦਿੱਲੀ ਦੇ ਫੂਡ ਸੇਫਟੀ ਅਫਸਰ ਪ੍ਰਵੀਨ ਕੁਮਾਰ ਮੁਸੈਦਾ ਨੇ ਦੱਸਿਆ ਕਿ ਫੂਡ ਸੇਫਟੀ ਵਿਭਾਗ ਅਤੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਉੱਤਰ ਪੱਛਮੀ ਦਿੱਲੀ ਦੇ ਕਾਂਝਵਾਲਾ ਉਦਯੋਗਿਕ ਖੇਤਰ 'ਚ ਛਾਪੇਮਾਰੀ ਕੀਤੀ। 

“ਲਗਭਗ 28,210 ਕਿਲੋ ਨਕਲੀ ਜੀਰਾ ਅਤੇ ਕੱਚਾ ਮਾਲ ਜ਼ਬਤ ਕੀਤਾ ਗਿਆ ਹੈ। ਨਕਲੀ ਜੀਰੇ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ ਹੈ।" ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਿਰਮਾਣ ਯੂਨਿਟ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਕਾਰਵਾਈ ਵਿਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।