Jammu Kashmir: ਜੰਮੂ-ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਬੀਐਸਐਫ ਨੇ ਅਤਿਵਾਦੀ ਕੀਤਾ ਢੇਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਲਾਕੇ 'ਚ ਫ਼ੌਜ ਵੱਲੋਂ ਚਲਾਇਆ ਗਿਆ ਤਲਾਸ਼ੀ ਅਭਿਆਨ

FILE PHOTO

 

Jammu Kashmir: ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਉਰੀ ਸੈਕਟਰ ਵਿੱਚ ਅਤਿਵਾਦੀਆਂ ਦੀ ਨਾਪਾਕ ਘੁਸਪੈਠ ਨੂੰ ਨਾਕਾਮ ਕਰ ਦਿੱਤਾ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸਾਂਝੇ ਬਲਾਂ ਨੇ ਉਰੀ ਸੈਕਟਰ ਦੇ ਕਮਾਲਕੋਟ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇਸ ਦੌਰਾਨ ਇਕ ਅਤਿਵਾਦੀ ਨੂੰ ਮਾਰ ਦਿੱਤਾ ਗਿਆ, ਜਦਕਿ ਫਿਲਹਾਲ ਆਪਰੇਸ਼ਨ ਜਾਰੀ ਹੈ।

ਜੰਮੂ-ਕਸ਼ਮੀਰ ਦੇ ਉਰੀ ਸੈਕਟਰ 'ਚ ਸੁਰੱਖਿਆ ਬਲ ਲਗਾਤਾਰ ਘੁਸਪੈਠ ਵਿਰੋਧੀ ਮੁਹਿੰਮ ਚਲਾ ਰਹੇ ਹਨ। ਇਸ ਆਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ 'ਤੇ ਸਰਹੱਦ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਕਈ ਅੱਤਵਾਦੀਆਂ ਨੂੰ ਪਹਿਲਾਂ ਹੀ ਮਾਰ ਮੁਕਾਇਆ ਹੈ।

ਇਸ ਤੋਂ ਪਹਿਲਾਂ ਜੂਨ ਮਹੀਨੇ 'ਚ ਵੀ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਦੇ ਗੋਹਲਾਨ 'ਚ ਕੰਟਰੋਲ ਰੇਖਾ ਨੇੜੇ ਸਰਹੱਦ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਅੱਤਵਾਦੀਆਂ ਨੇ ਫੌਜ ਦੇ ਜਵਾਨਾਂ 'ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ, ਜਿਸ ਦੇ ਜਵਾਬ 'ਚ ਫੌਜ ਨੂੰ ਉਨ੍ਹਾਂ 'ਤੇ ਗੋਲੀਬਾਰੀ ਕਰਨੀ ਪਈ। ਅੱਤਵਾਦੀਆਂ ਅਤੇ ਫੌਜ ਵਿਚਾਲੇ ਕਾਫੀ ਦੇਰ ਤੱਕ ਗੋਲੀਬਾਰੀ ਜਾਰੀ ਰਹੀ, ਜਿਸ 'ਚ ਦੋ ਅੱਤਵਾਦੀ ਮਾਰੇ ਗਏ।

ਜੰਮੂ-ਕਸ਼ਮੀਰ 'ਚ ਜ਼ਿਆਦਾਤਰ ਅਤਿਵਾਦੀ ਰਿਆਸੀ, ਕਠੂਆ, ਡੋਡਾ ਅਤੇ ਉਰੀ ਸੈਕਟਰ ਦੇ ਇਲਾਕਿਆਂ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹੀ ਕਾਰਨ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਦੀ ਤਾਇਨਾਤੀ ਜ਼ਿਆਦਾ ਹੈ।