West Bengal: ਮਮਤਾ ਨੇ ਜੂਨੀਅਰ ਡਾਕਟਰਾਂ ਨੂੰ 21 ਅਕਤੂਬਰ ਨੂੰ ਨਬੰਨਾ ਵਿੱਚ ਮੀਟਿੰਗ ਲਈ ਦਿੱਤਾ ਸੱਦਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਾ ਕਿ ਉਹ ਸਾਡੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਫਿਰ ਅਸੀ ਕੰਮ ਉੱਤੇ ਵਾਪਸ ਪਰਤ ਆਵਾਂਗੇ।

Mamata invited junior doctors for a meeting in Nabanna on October 21

 


West Bengal: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਸੋਮਵਾਰ ਨੂੰ ਮਿਲਣ ਲਈ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਆਪਣਾ ਵਰਤ ਖਤਮ ਕਰਨ ਅਤੇ ਆਪਣਾ ਵਿਰੋਧ ਵਾਪਸ ਲੈਣ ਅਤੇ ਕੰਮ 'ਤੇ ਪਰਤਣ ਦੀ ਅਪੀਲ ਕੀਤੀ।

"ਮੁੱਖ ਸਕੱਤਰ ਅਤੇ ਗ੍ਰਹਿ ਸਕੱਤਰ ਸਾਨੂੰ ਮਿਲੇ ਅਤੇ ਅਸੀਂ ਫੋਨ 'ਤੇ ਮੁੱਖ ਮੰਤਰੀ ਨਾਲ ਗੱਲ ਕੀਤੀ। ਉਨ੍ਹਾਂ ਨੇ ਸੋਮਵਾਰ ਸ਼ਾਮ 5 ਵਜੇ ਮੀਟਿੰਗ ਲਈ ਸਾਨੂੰ ਨਬੰਨਾ ਬੁਲਾਇਆ ਹੈ। ਮੁੱਖ ਮੰਤਰੀ ਸਾਨੂੰ ਕੰਮ 'ਤੇ ਵਾਪਸ ਜਾਣ ਦੀ ਬੇਨਤੀ ਕਰ ਰਹੇ ਹਨ ਕਿਉਂਕਿ ਸਿਹਤ ਬੁਨਿਆਦੀ ਢਾਂਚਾ ਹੇਠਾਂ ਜਾ ਰਿਹਾ ਹੈ। 

ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਾ ਕਿ ਉਹ ਸਾਡੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਫਿਰ ਅਸੀ ਕੰਮ ਉੱਤੇ ਵਾਪਸ ਪਰਤ ਆਵਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਸਾਡੀਆਂ ਮੰਗਾਂ ਨੂੰ ਸਮਝਣਗੇ ਅਤੇ ਉਨ੍ਹਾਂ ਨੂੰ ਪੂਰਾ ਕਰਨਗੇ। 

ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੇ ਅੱਗੇ ਕਿਹਾ ਕਿ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੀਟਿੰਗ ਵਿੱਚ ਸ਼ਾਮਲ ਹੋਣਗੇ। "ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਸਿਹਤ ਕਰਮਚਾਰੀ ਅਤੇ ਡਾਕਟਰ ਕੰਮ 'ਤੇ ਵਾਪਸ ਆ ਗਏ ਹਨ। ਸਾਡੇ ਵਿੱਚੋਂ ਕੁਝ 10 ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਹਨ... ਅਸੀਂ ਸੋਮਵਾਰ ਨੂੰ ਸ਼ਾਮ 5 ਵਜੇ (ਮੁੱਖ ਮੰਤਰੀ ਮਮਤਾ ਬੈਨਰਜੀ ਨਾਲ) ਮੀਟਿੰਗ ਵਿੱਚ ਸ਼ਾਮਲ ਹੋਵਾਂਗੇ। ਇੱਕ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰ ਨੇ ਕਿਹਾ।

ਮੁੱਖ ਸਕੱਤਰ ਮਨੋਜ ਪੰਤ ਨੇ ਕਿਹਾ ਕਿ ਸਰਕਾਰ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰ ਰਹੀ ਹੈ। ਮਨੋਜ ਪੰਤ ਨੇ ਕਿਹਾ, "ਅਸੀਂ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰ ਰਹੇ ਹਾਂ। ਸੋਮਵਾਰ ਨੂੰ ਫਰੰਟ ਮੈਂਬਰਾਂ ਨਾਲ ਮੀਟਿੰਗ ਕਰਨ ਦਾ ਸੁਝਾਅ ਦਿੱਤਾ ਗਿਆ ਹੈ।" 

ਇਸ ਤੋਂ ਪਹਿਲਾਂ ਇੱਥੋਂ ਦੇ ਜੂਨੀਅਰ ਡਾਕਟਰਾਂ ਨੇ ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫਰੰਟ ਨਾਲ ਇਕਮੁੱਠਤਾ ਵਿੱਚ ਭੁੱਖ ਹੜਤਾਲ ਜਾਰੀ ਰੱਖੀ। ਡਾਕਟਰਾਂ ਦੀ ਭੁੱਖ ਹੜਤਾਲ ਪਿਛਲੇ 324 ਘੰਟਿਆਂ ਤੋਂ ਚੱਲ ਰਹੀ ਹੈ। ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 9 ਅਗਸਤ ਨੂੰ ਬਲਾਤਕਾਰ ਅਤੇ ਕਤਲ ਕੀਤੇ ਗਏ ਇੱਕ ਸਾਥੀ ਰੈਜ਼ੀਡੈਂਟ ਡਾਕਟਰ ਲਈ ਇਨਸਾਫ਼ ਦੀ ਮੰਗ ਕਰਨ ਤੋਂ ਬਾਅਦ ਡਾਕਟਰਾਂ ਵੱਲੋਂ ਇਹ ਹੜਤਾਲ ਕੀਤੀ ਗਈ। 

15 ਅਕਤੂਬਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਦੇਸ਼ ਭਰ ਵਿੱਚ ਆਈਐਮਏ ਜੂਨੀਅਰ ਡਾਕਟਰਾਂ ਦਾ ਨੈੱਟਵਰਕ ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫਰੰਟ ਦੇ ਨਾਲ ਇੱਕਜੁਟਤਾ ਵਿਚ ਵਰਤ ਰੱਖੇਗਾ।