ਜੰਮੂ ਕਸ਼ਮੀਰ ਦੇ ਡੀਜੀਪੀ ਦੇ ਸਰਕਾਰੀ ਰਿਹਾਇਸ਼ 'ਤੇ ਗੋਲੀਬਾਰੀ ਦੀ ਘਟਨਾ 'ਚ ਕਾਂਸਟੇਬਲ ਜ਼ਖ਼ਮੀ
ਜੰਮੂ ਕਸ਼ਮੀਰ ਦੇ ਡੀਜੀਪੀ ਦੀ ਸਰਕਾਰੀ ਰਿਹਾਇਸ਼ 'ਤੇ ਗੋਲੀ ਚਲਣ ਕਾਰਨ ਇਕ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ.........
ਜੰਮੂ : ਜੰਮੂ ਕਸ਼ਮੀਰ ਦੇ ਡੀਜੀਪੀ ਦੀ ਸਰਕਾਰੀ ਰਿਹਾਇਸ਼ 'ਤੇ ਗੋਲੀ ਚਲਣ ਕਾਰਨ ਇਕ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ। ਹਾਲਾਂਕਿ ਅਜੇ ਤਕ ਸਪੱਸ਼ਟ ਨਹੀਂ ਹੈ ਕਿ ਉਸ ਨੇ ਖ਼ੁਦ ਨੂੰ ਗੋਲੀ ਮਾਰ ਲਈ ਜਾਂ ਕਿਸੇ ਨੇ ਗੋਲੀ ਚਲਾਈ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਪੀਟੀਆਈ ਨੂੰ ਦਸਿਆ ਕਿ ਬਿਕਰਮ ਚੌਕ ਸਥਿਤ ਡੀਜੀਪੀ ਦੇ ਸਰਕਾਰੀ ਘਰ 'ਤੇ ਗੋਲੀਬਾਰੀ ਦੀ ਘਟਨਾ ਵਿਚ ਨੌਸ਼ਹਿਰਾ ਦੇ ਕਾਂਸਟੇਬਲ ਸੁਭਾਸ਼ ਚੰਦਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਚੰਦਰ ਨੂੰ ਜੀਐਮਸੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਅਧਿਕਾਰੀ ਨੇ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਗੋਲੀ ਅਚਾਨਕ ਚੱਲੀ ਜਾਂ ਖ਼ੁਦਕੁਸ਼ੀ ਕੀਤੀ ਗਈ। ਉਸ ਦੀ ਰਾਈਫ਼ਲ ਉਸ ਦੇ ਕੋਲ ਪਈ ਮਿਲੀ। ਉਨ੍ਹਾਂ ਕਿਹਾ ਕਿ ਡੀਜੀਪੀ ਦਿਲਬਾਗ ਸਿੰਘ ਹੁਣ ਤਕ ਅਪਣੇ ਸਰਕਾਰੀ ਮਕਾਨ ਵਿਚ ਰਹਿਣ ਲਈ ਨਹੀਂ ਆਏ ਹਨ। ਉਨ੍ਹਾਂ ਦਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਤਫ਼ਤੀਸ਼ ਜਾਰੀ ਹੈ। (ਪੀਟੀਆਈ)