ਦਿਗਵਿਜੇ ਸਿੰਘ ਦਾ ਫ਼ੋਨ ਨੰਬਰ ਦੋਸ਼ਪੱਤਰ 'ਚ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਏਲਗਾਰ ਕੌਂਸਲਰ ਮਾਮਲੇ ਦੇ ਮਾਉਵਾਦੀਆਂ ਨਾਲ ਕਥਿਤ ਸਬੰਧ ਦੇ ਮੱਦੇਨਜ਼ਰ ਗ੍ਰਿਫ਼ਤਾਰ ਕੀਤੇ ਗਏ 10 ਮਨੁੱਖੀ ਅਧਿਕਾਰ ਵਰਕਰਾਂ ਵਿਰੁਧ ਦਰਜ............

Digvijaya Singh

ਪੂਨੇ : ਏਲਗਾਰ ਕੌਂਸਲਰ ਮਾਮਲੇ ਦੇ ਮਾਉਵਾਦੀਆਂ ਨਾਲ ਕਥਿਤ ਸਬੰਧ ਦੇ ਮੱਦੇਨਜ਼ਰ ਗ੍ਰਿਫ਼ਤਾਰ ਕੀਤੇ ਗਏ 10 ਮਨੁੱਖੀ ਅਧਿਕਾਰ ਵਰਕਰਾਂ ਵਿਰੁਧ ਦਰਜ ਕੀਤੇ ਇਕ ਦੋਸ਼ ਪੱਤਰ ਨਾਲ ਨੱਧੀ ਕੀਤੇ ਇਕ ਪੱਤਰ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਦਾ ਫੋਨ ਨੰਬਰ ਵੀ ਹੋਣ ਦਾ ਪੁਲਿਸ ਦੇ ਦਾਅਵਾ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਦਸਿਆ ਕਿ ਪੂਨੇ ਪੁਲਿਸ ਵਲੋਂ ਇਸ ਮਾਮਲੇ ਵਿਚ ਦੇਸ਼ ਭਰ ਵਿਚ ਮਾਰੇ ਗਏ ਛਾਪੇ ਦੌਰਾਨ ਇਹ ਪੱਤਰ ਜ਼ਬਤ ਕੀਤਾ ਗਿਆ ਸੀ।

ਪੂਨੇ ਪੁਲਿਸ ਨੇ ਹਾਲ ਹੀ ਵਿਚ ਪੰਜ ਵੀ ਕਰਾਂ: ਸੁਰਿੰਦਰ ਗਾਡਲਿੰਗ, ਸ਼ੋਮਾ ਸੇਨ, ਮਹੇਸ਼ ਰਾਊਤ, ਰੋਨਾ ਵਿਲਸਨ ਅਤੇ ਸੁਧੀਰ ਧਾਵਲੇ ਵਿਰੁਧ ਦੋਸ਼ਪੱਤਰ ਦਾਖ਼ਲ ਕੀਤਾ ਹੈ। ਉਨ੍ਹਾਂ ਨੂੰ ਜੂਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਪੱਤਰ 25 ਸਤੰਬਰ 2017 ਦਾ ਹੈ ਜੋ ਕਾਮਰੇਡ ਪ੍ਰਕਾਸ਼ ਨਾਂ ਦੇ ਵਿਅਕਤੀ ਨੇ ਸੁਰਿੰਦਰ ਨੂੰ ਲਿਖਿਆ ਸੀ। ਪੁਲਿਸ ਸੁਰਿੰਦਰ ਨਾਂ ਦੇ ਇਸ ਸਖ਼ਸ਼ ਨੂੰ ਸੁਰਿੰਦਰ ਗਾਡਲਿੰਗ ਦੱਸ ਰਹੀ ਹੈ। ਇਸ ਪੱਤਰ ਅਨੁਸਾਰ ਲਿਖਿਆ ਹੋਇਆ ਹੈ ਕਿ ਸਾਨੂੰਂ ਵਿਦਿਆਰਥੀਆਂ ਦਾ ਪ੍ਰਯੋਗ ਕਰਦੇ ਹੋਏ  ਰਾਸ਼ਟਰਪਤੀ ਪ੍ਰਦਰਸ਼ਨ ਤੇਜ਼ ਕਰਨਾ ਚਾਹੀਦੈ।

ਸਰਕਾਰੀ ਬਲ ਵਿਦਿਆਰਥੀਆਂ ਵਿਰੁਧ ਲਿਬਰਲ ਰਹਾਂਗੇ ਜਿਸ ਨਾਲ ਸਰਕਾਰ ਸਾਡੇ ਵਿਰੁਧ ਕਾਰਵਾਈ ਕਰਨ ਦੌਰਾਨ ਅਨੁਪਾਤਕ ਤੌਰ 'ਤੇ ਨੁਕਸਾਨ ਚੁਕੇਗੀ। ਕਾਂਗਰਸ ਨੇਤਾ ਇਸ ਸਬੰਧੀ ਮਦਦ ਕਰਨ ਵਿਚ ਕਾਫ਼ੀ ਊਤੇਜਤ ਹਨ ਅਤੇ ਅੱਗੇ ਦੇ ਸੰਘਰਸ਼ ਲਈ ਧਨ ਮੁਹੱਈਆ ਕਰਾਉਦ ਵਿਚ ਵੀ ਰਾਜੀ ਹੋਏ ਹਨ। ਇਸ ਮਾਮਲੇ ਵਿਚ ਤੁਸੀਂ ਸਾਡੇ ਮਿੱਤਰ ਨਾਲ ਇਸ ਨੰਬਰ 'ਤੇ (ਪੁਲਿਸ ਮੁਤਾਬਕ ਦਿਗਵਿਜੇ ਸਿੰਘ ਦੇ ਫ਼ੋਨ ਨੰਬਰ 'ਤੇ) ਸੰਪਰਕ ਕਰ ਸਕਦੇ ਹੇ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੱਤਰ ਵਿਚ ਦਿਤਾ ਨੰਬਰ ਕਾਂਗਰਸ ਦੀ ਵੈਬਸਾਈਟ 'ਤੇ ਵੀ ਮੌਜੂਦ ਹੈ।  

ਪੂਨੇ ਦ ਉਪ ਕਮਿਸਨਰ ਸੁਹਾਸ ਬਾਚਵੇ ਨੇ ਕਿਹਾ ਕਿ ਛਾਪੇ ਦੌਰਾਨ ਜ਼ਬਤ ਕੀਤੇ ਗਏ ਪੱਤਰ ਵਿਚੋਂ ਕਈ ਨੰਬਰ ਮਿਲੇ ਹਨ ਅਤੇ ਇਨ੍ਹਾਂ ਨੰਬਰਾਂ ਦੇ ਮਾਲਕਾਂ ਅਤੇ ਮਾਮਲੇ ਵਿਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਜੇਕਰ ਕਿਸੇ ਦੀ ਵੀ ਭੂਮਿਕਾ ਸਾਬਤ ਹੋਈ ਤਾਂ ਜਾਂਚ ਤਹਿਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਸ਼ਿਵਜੀ ਬੋੜਾਖੇ ਨੇ ਦਸਿਆ ਕਿ ਫ਼ਿਲਹਾਲ ਕਿਸੇ ਨੂੰ ਵੀ ਨਟਿਸ ਜਾਰੀ ਨਹੀਂ ਕੀਤਾ ਗਿਆ ਹੈ। ਉਧਰ ਦਿਗਵਿਜੇ ਸਿੰਘ ਨੇ ਇਨ੍ਹਾਂ ਦੋਸ਼ਾਂ  ਨੂੰ ਖ਼ਾਰਜ ਕਰਦਿਆਂ ਸਰਕਾਰ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਚੁਨੌਤੀ ਦਿਤੀ ਹੈ।

ਇਸ ਮਾਮਲੇ ਵਿਚ ਗ੍ਹਿਫ਼ਤਸਬ ਕੀਤੇ ਹੋਰ ਵਰਕਰ ਤੇਲਗੂ ਕਵੀ ਵਰਵਰ ਰਾਉ , ਅਰੁਣ ਫ਼ਰੇਰਾ,, ਵੇਰਨਨ ਗੋਜਾਲਿਵਸ ਸੁਧਾ ਭਾਰਤਵਾਜ ਹਨ। ਗੌਤਮ ਨਵਲੱਖਾ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਪਰ ਉਸ ਨੂੰ ਅਜੇ ਤਕ ਪੁਲਿਸ ਨੇ ਗਿਫ਼ਤਾਰ ਨਹੀਂ ਕੀਤਾ ਹੈ। ਪਰੋਸੀਕਿਊਸ਼ਨ ਨੇ ਅਦਾਲਤ 'ਚ ਕਿਹਾ ਹੈ ਕਿ ਏਲਗਾਰ ਕੌਂਸਲਰ ਦੇ ਮਾਉਵਾਦੀ ਸਬੰਧਾਂ ਦੇ ਸਿਲਸਲੇ ਵਿਚ ਫੜੇ ਗਏ ਮੁਲਜ਼ਮਾਂ ਵਿਰੁਧ ਰਾਜਧ੍ਹੌਹ ਅਤੇ ਦੇਸ਼ ਵਿਰੁਧ ਯੁੱਧ ਛੇੜਨ ਦੇ ਦੋਸ਼ ਲਾਏ ਗਏ ਹਨ।  (ਪੀਟੀਆਈ)