ਕੁੱਝ ਇਸ ਤਰ੍ਹਾਂ ਰਿਹਾ ਬਬੀਤਾ ਫੋਗਾਟ ਦਾ ਰੈਸਲਿੰਗ ਤੋਂ ਰਾਜਨੀਤੀ ਤੱਕ ਦਾ ਸਫ਼ਰ
ਬਬੀਤਾ ਦੇ ਪਿਤਾ ਮਹਾਵੀਰ ਫੋਗਾਟ ਦਾ ਬੀਬਤਾ ਦੀ ਜ਼ਿੰਦਗੀ 'ਚ ਹੈ ਬਹੁਤ ਵੱਡਾ ਯੋਗਦਾਨ
ਨਵੀਂ ਦਿੱਲੀ - ਕੁਸ਼ਤੀ ਦੀ ਦੁਨੀਆ ਵਿਚ ਲੋਹਾ ਮਨਵਾਉਣ ਵਾਲੀ ਬਬੀਤਾ ਫੋਗਾਟ ਦਾ ਜਨਮਦਿਨ ਅੱਜ ਹੈ। ਬਬੀਤਾ ਦਾ ਜਨਮ 20 ਨਵੰਬਰ 1989 ਨੂੰ ਭਿਵਾਨੀ, ਹਰਿਆਣਾ ਵਿਚ ਹੋਇਆ ਸੀ। ਬਬੀਤਾ ਨੇ ਹੁਣ ਤੱਕ ਆਪਣੀ ਸ਼ਾਨਦਾਰ ਤਾਕਤ ਦਿਖਾ ਕੇ ਕਈ ਤਗਮੇ ਜਿੱਤੇ। ਦੱਸ ਦੇਈਏ ਕਿ ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਦੰਗਲ' ਬਬੀਤਾ ਅਤੇ ਉਸ ਦੀ ਭੈਣ ਦੀ ਜ਼ਿੰਦਗੀ 'ਤੇ ਅਧਾਰਤ ਹੈ। ਬਬੀਤਾ ਨੇ ਸਾਲ 2010 ਵਿਚ ਨਵੀਂ ਦਿੱਲੀ ਵਿਚ ਹੋਈਆਂ ਕਾਮਨਵੈਲਥ ਖੇਡਾਂ ਦੇ 51 ਕਿੱਲੋ ਵਿਚ ਸਿਲਵਰ ਮੈਡਲ ਆਪਣੇ ਨਾਮ ਕੀਤੇ।
ਬਬੀਤਾ ਦਾ ਨਾਮ ਉਦੋਂ ਸੁਰਖੀਆਂ ਵਿਚ ਆਇਆ ਜਦੋਂ ਉਸ ਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ 55 ਕਿੱਲੋ ਵਿਚ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਬਬੀਤਾ ਨੇ ਕਈ ਚੈਂਪੀਅਨਸ਼ਿਪ ਆਪਣੇ ਨਾਮ ਕੀਤੀਆਂ ਹਨ। ਦੱਸ ਦਈਏ ਕਿ ਬਬੀਤਾ ਦੇ ਪਿਤਾ ਮਹਾਵੀਰ ਫੋਗਾਟ ਹਨ, ਜਿਨ੍ਹਾਂ ਨੇ ਬਬੀਤਾ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਸਖ਼ਤ ਮਿਹਨਤ ਕੀਤੀ। ਜਿਸ ਕਾਰਨ ਬਬੀਤਾ ਭਾਰਤ ਦੀ ਇੰਨੀ ਵੱਡੀ ਮਹਿਲਾ ਪਹਿਲਵਾਨ ਬਣਨ ਦੇ ਯੋਗ ਹੋ ਗਈ।
ਬਬੀਤਾ ਆਪਣੀ ਫਿੱਟਨੈੱਸ ਦਾ ਬਹੁਤ ਖਿਆਲ ਰੱਖਦੀ ਹੈ ਅਤੇ ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਬਬੀਤਾ ਨੇ ਆਪਣੇ ਮੰਗੇਤਰ ਵਿਵੇਕ ਸੁਹਾਗ ਨਾਲ ਟੀਵੀ ਸ਼ੋਅ ਨਚ ਬਾਲੀਏ ਵਿਚ ਹਿੱਸਾ ਲਿਆ ਅਤੇ ਬਾਅਦ ਵਿਚ ਦੋਵਾਂ ਨੇ ਨਵੰਬਰ 2019 ਵਿਚ ਵਿਆਹ ਕਰਵਾ ਲਿਆ। ਬਬੀਤਾ ਨੇ ਕੁਸ਼ਤੀ ਤੋਂ ਬਾਅਦ ਰਾਜਨੀਤੀ ਵਿਚ ਵੀ ਪੈਰ ਰੱਖਿਆ।
ਬਬੀਤਾ ਅਗਸਤ 2019 ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਈ ਸੀ ਪਰ ਅਕਤੂਬਰ 2019 ਵਿਚ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਬੀਤਾ ਦੇ ਪਤੀ ਦਾ ਕਹਿਣਾ ਹੈ ਕਿ ਬਬੀਤਾ ਬਹੁਤ ਸੁਲਝੀ ਹੋਈ ਔਰਤ ਹੈ। ਵਿਵੇਕ ਨੂੰ ਬਬੀਤਾ ਦੀ ਸਾਦਗੀ ਬਹੁਤ ਪਸੰਦ ਆਈ ਸੀ।
ਜਦੋਂ ਬਬੀਤਾ ਨੇ ਨੱਚ ਬੱਲੀਏ ਵਿਚ ਸ਼ਿਰਕਤ ਕੀਤੀ ਸੀ ਤਾਂ ਉਸ ਨੇ ਕਿਹਾ ਸੀ ਕਿ ਉਹ ਡਾਂਸ ਦੇ ਜਰੀਏ ਵਿਵੇਕ ਨੂੰ ਜਾਣਨਾ ਚਾਹੁੰਦੀ ਹੈ। ਬਬੀਤਾ ਫੋਗਾਟ ਨੇ ਆਪਣੀ ਪਰਫਾਰਮੈਂਨਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ ਪਰ ਉਹ ਜਿੱਤ ਨਹੀਂ ਸਕੀ ਸੀ ਪਰ ਸ਼ੋਅ ਦੌਰਾਨ ਉਸ ਦੀ ਕਮਿਸਟੀ ਜਰੂਰ ਸਭ ਦੇ ਸਾਹਮਣੇ ਆ ਚੁੱਕੀ ਸੀ।